ਚੱਕ ਰਾਮੂੰ ਸਕੂਲ ਦੇ ਵਿਦਿਆਰਥੀ ਵੇਟ ਲੇਫਟਿੰਗ ਮੁਕਾਬਲਿਆਂ ’ਚ ਜੇਤੂ
ਬਹਿਰਾਮ, 10 ਸਤੰਬਰ (ਸਰਬਜੀਤ ਸਿੰਘ ਰਾਣਾ)-ਗੁਣਾਚੌਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰਾਮੂੰ ਦੇ ਵਿਦਿਆਰਥੀਆਂ ਨੇ ਜਿੱਤਾਂ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ। ਇਸ ਸੰਬੰਧੀ ਮੁੱਖ ਅਧਿਆਪਕ ਗਗਨਦੀਪ ਸ਼ਰਮਾ ਨੇ ਦੱਸਿਆ ਕਿ 10+2 ਦੇ ਵਿਦਿਆਰਥੀ ਦਵਿੰਦਰ ਸਿੰਘ ਨੇ 170 ਕਿੱਲੋਗ੍ਰਾਮ ਡੈਡ ਲਿਫਟ ਤੇ ਅਭਿਜੋਤ ਕੁਮਾਰ ਨੇ 145 ਕਿੱਲੋਗ੍ਰਾਮ ਡੈੱਡ ਲਿਫਟ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ।
ਅਜੀਤ ਡੈਸਕ
11-09-2026