ਸਤਿਗੁਰ ਗੰਗਾ ਨੰਦ ਮਹਾਰਾਜ ਦੀ ਮਹਿਮਾ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ-ਭਗਤ ਚਰਨਜੀਤ ਭਾਟੀਆ
ਬਲਾਚੌਰ, 10 ਸਤੰਬਰ (ਨਰੇਸ਼ ਧੌਲ)-ਭੂਰੀ ਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਸਿਰਮੌਰ ਮਹਾਂਪੁਰਸ਼ ਸਤਿਗੁਰ ਗੰਗਾ ਨੰਦ ਮਹਾਰਾਜ ਦੀ ਮਹਿਮਾ ਅਪਰ ਅਪਾਰ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਪ੍ਰਵਚਨ ਸਤਿਗੁਰੂ ਗੰਗਾ ਨੰਦ ਮਹਾਰਾਜ ਦੇ ਵਿਸ਼ੇਸ਼ ਕਿਰਪਾ ਪਾਤਰ ਭਗਤ ਚਰਨਜੀਤ ਭਾਟੀਆ ਆਦੋਆਣਾ ਵਾਲਿਆਂ ਨੇ ਕੁਟੀਆ ਸਾਹਿਬ ਕੈਨੇਡਾ ਵਿਖੇ ਸਤਿਗੁਰਾਂ ਦੀ ਬਰਸੀ ’ਤੇ ਕਰਵਾਏ ਸੰਤ ਸਮਾਗਮ ਦੌਰਾਨ ਸਤਿਸੰਗ ਕਰਦਿਆਂ ਹੋਇਆਂ ਕੀਤੇ।
ਬਲਾਚੌਰ, 10 ਸਤੰਬਰ (ਨਰੇਸ਼ ਧੌਲ)-ਭੂਰੀ ਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਸਿਰਮੌਰ ਮਹਾਂਪੁਰਸ਼ ਸਤਿਗੁਰ ਗੰਗਾ ਨੰਦ ਮਹਾਰਾਜ ਦੀ ਮਹਿਮਾ ਅਪਰ ਅਪਾਰ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਪ੍ਰਵਚਨ ਸਤਿਗੁਰੂ ਗੰਗਾ ਨੰਦ ਮਹਾਰਾਜ ਦੇ ਵਿਸ਼ੇਸ਼ ਕਿਰਪਾ ਪਾਤਰ ਭਗਤ ਚਰਨਜੀਤ ਭਾਟੀਆ ਆਦੋਆਣਾ ਵਾਲਿਆਂ ਨੇ ਕੁਟੀਆ ਸਾਹਿਬ ਕੈਨੇਡਾ ਵਿਖੇ ਸਤਿਗੁਰਾਂ ਦੀ ਬਰਸੀ ’ਤੇ ਕਰਵਾਏ ਸੰਤ ਸਮਾਗਮ ਦੌਰਾਨ ਸਤਿਸੰਗ ਕਰਦਿਆਂ ਹੋਇਆਂ ਕੀਤੇ। ਉਨ੍ਹਾਂ ਕਿਹਾ ਕਿ ਸਤਿਗੁਰ ਗੰਗਾ ਨੰਦ ਮਹਾਰਾਜ ਵਰਗੇ ਪਰਉਪਕਾਰੀ ਮਹਾਂਪੁਰਸ਼ ਵਿਰਲੇ ਹੀ ਪੈਦਾ ਹੁੰਦੇ ਹਨ। ਉਨ੍ਹਾਂ ਸਤਿਗੁਰਾਂ ਦੇ ਪਵਿੱਤਰ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾ ਕੇ ਹਾਜ਼ਰ ਸੰਗਤਾਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਨਰਾਇਣ ਚੌਹਾਨ ਮੁੱਖ ਸੇਵਾਦਾਰ, ਕੇਵਲ ਸਿੰਘ, ਸਚਿਨ ਗਰਗ, ਸੌਹਣ ਲਾਲ ਚੌਹਾਨ, ਗੁਰਨਾਮ ਚੌਹਾਨ, ਜਗਦੀਸ਼ ਚੌਹਾਨ, ਮੇਹਰ ਚੌਹਾਨ, ਲਾਲ ਚੌਹਾਨ, ਸੰਨੀ ਕਟਾਰੀਆ, ਨਰਿੰਦਰ ਕਟਾਰੀਆ, ਮਨੋਹਰ ਲਾਲ ਸਰਪੰਚ, ਅਰੁਣ ਭੂੰਬਲਾ, ਮੋਹਣੀ ਤਲਵੰਡੀ, ਸਰਵਣ ਤਲਵੰਡੀ, ਸਰਬਜੀਤ ਸਿੰਘ ਤਲਵੰਡੀ, ਪਲਵਿੰਦਰ ਕਸਾਣਾ, ਵਰੁਣ ਖੇਪੜ, ਵਿੱਕੀ ਚੌਹਾਨ, ਲਕਸ਼ੇ ਚੌਹਾਨ ਰੁਪਿੰਦਰ ਬਾਗੜੀ, ਇੰਦਰਜੀਤ ਬਜਾੜ, ਜੱਸੀ ਬਜਾੜ, ਨਰੇਸ਼ ਬਾਗੜੀ, ਮਨਦੀਪ ਭੂੰਬਲਾ, ਰੋਹਿਤ ਭੂੰਬਲਾ, ਗੌਰਵ ਪੁਰੀ, ਅੱਛਰ ਚੌਹਾਨ, ਹਰੀ ਰਾਮ ਚੌਹਾਨ, ਜੁਗਲ ਕਿਸ਼ੋਰ ਚੌਹਾਨ, ਸੁਖਵਿੰਦਰ ਸਿੰਘ, ਕਰਨੈਲ ਸਿੰਘ, ਸੁਖਬੀਰ ਸਿੰਘ ਨਾਗਰਾ, ਮੋਹਿਤ ਕੁਮਾਰ, ਰਾਜੇਸ਼ ਹੱਕਲਾ ਤੇ ਹੋਰ ਬਹੁ ਗਿਣਤੀ ਸੰਗਤਾਂ ਹਾਜ਼ਰ ਸਨ।