02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਮਰਦੀਪ ਕਾਲਜ ਦੇ ਬੀ. ਸੀ. ਏ. ਕੋਰਸ ਦੀ ਵਿਦਿਆਰਥਣ ਯੂਨੀਵਰਸਿਟੀ ਮੈਰਿਟ ’ਚ

ਮੁਕੰਦਪੁਰ, 1 ਸਤੰਬਰ (ਅਮਰੀਕ ਸਿੰਘ ਢੀਡਸਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਐਲਾਨੇ ਬੀ. ਸੀ.

ਅਕਾਲੀ ਦਲ (ਬ) ਦੇ ਐਸ. ਸੀ. ਵਿੰਗ ਦੀ ਮੀਟਿੰਗ ਕੱਲ੍ਹ 02-09-2026
ਮੁਕੰਦਪੁਰ, 1 ਸਤੰਬਰ (ਅਮਰੀਕ ਸਿੰਘ ਢੀਡਸਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਐਲਾਨੇ ਬੀ. ਸੀ. ਏ. ਦੂਜਾ ਸਾਲ ਦੇ ਨਤੀਜਿਆਂ ਵਿਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੀ ਵਿਦਿਆਰਥਣ ਨੇ ਯੂਨੀਵਰਸਿਟੀ ਮੈਰਿਟ ਵਿਚ ਮਾਣਮੱਤਾ ਸਥਾਨ ਹਾਸਿਲ ਕਰਕੇ ਆਪਣੇ ਪਰਿਵਾਰ, ਕਾਲਜ ਤੇ ਸਮੁੱਚੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਸ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਕਸ਼ਾ ਕੌਰ, ਸਪੁੱਤਰੀ ਕਮਲਜੀਤ ਸਿੰਘ ਵਾਸੀ ਪਿੰਡ ਜਗਤਪੁਰ ਨੇ 80.8 ਅੰਕ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ 7ਵਾਂ ਸਥਾਨ ਹਾਸਿਲ ਕੀਤਾ ਹੈ। ਦੀਕਸ਼ਾ ਦੀ ਇਹ ਪ੍ਰਾਪਤੀ ਇਸ ਗੱਲ ਦੀ ਸੁੰਦਰ ਉਦਾਹਰਨ ਹੈ ਕਿ ਜਦੋਂ ਇਕ ਨੌਜਵਾਨ ਮਨ ਆਪਣੇ ਉਦੇਸ਼ ਪ੍ਰਤੀ ਇਕਾਗਰ ਹੋ ਜਾਂਦਾ ਹੈ, ਤਾਂ ਸਮਾਜਿਕ ਅਤੇ ਆਰਥਿਕ ਸੀਮਾਵਾਂ ਉਸ ਦੀ ਉਡਾਣ ਨੂੰ ਰੋਕ ਨਹੀਂ ਸਕਦੀਆਂ। ਇਸ ਸ਼ਾਨਦਾਰ ਅਕਾਦਮਿਕ ਪ੍ਰਾਪਤੀ ਲਈ ਪ੍ਰਿੰਸੀਪਲ ਮਨਜੀਤ ਸਿੰਘ ਨੇ ਦੀਕਸ਼ਾ ਕੌਰ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਵਿਭਾਗ ਦੇ ਮੁਖੀ ਪ੍ਰੋ. ਸੁਖਮਿੰਦਰ ਬਾਵਾ, ਕੈਰੀਅਰ ਗਾਈਡੈਂਸ ਸੈੱਲ ਦੇ ਇੰਚਾਰਜ ਪ੍ਰੋ. ਸਰਬਜੀਤ ਸਿੰਘ ਅਤੇ ਸਮੂਹ ਸਟਾਫ਼ ਦੀ ਵੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਕਿਲ੍ਹਾ ਗੁਣਾਚੌਰ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਸੰਬੰਧੀ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਸੂੰਢ ਬੱਸ ਅੱਡੇ ’ਤੇ ਵਿੱਕੀ ਫਾਸਟ ਫੂਡ ਦੀ ਦੁਕਾਨ ’ਤੇ ਹਜ਼ਾਰਾਂ ਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।