02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਵਾਂਗਰਾਂ ਵਿਖੇ ਜਨਮ ਅਸ਼ਟਮੀ ਦਾ ਸਾਲਾਨਾ ਜੋੜ ਮੇਲਾ 4 ਨੂੰ

ਪੋਜੇਵਾਲ ਸਰਾਂ, 1 ਸਤੰਬਰ (ਨਵਾਂਗਰਾਈਂ)-ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ ਜਨਮ ਅਸ਼ਟਮੀ ਦਾ ਸਾਲਾਨਾ ਜੋੜ ਮੇਲਾ 4 ਸਤੰਬਰ ਨੂੰ ਲੱਗ ਰਿਹਾ ਹੈ। ਇਸ ਸੰਬੰਧੀ ਮੰਦਰ ਸੁਧਾਰ ਕਮੇਟੀ ਦੇ ਪ੍ਰਧਾਨ ਸੂਰਜ ਪ੍ਰਕਾਸ਼ ਤੇ ਕੈਸ਼ੀਅਰ ਰਵੀ ਕੁਮਾਰ ਨੇ ਦੱਸਿਆ ਕਿ ਇਹ ਸਾਲਾਨਾ ਜੋੜ ਮੇਲਾ ਕਈ ਸਾਲਾਂ ਤੋਂ ਲਗਾਤਾਰ ਲੱਗ ਰਿਹਾ ਹੈ ਤੇ ਇਸ ਵਾਰ ਇਸ ਜੋੜ ਮੇਲੇ ਤੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਰਦਾਰ ਅਲੀ ਆ ਰਹੇ ਹਨ।

ਅਜੀਤ ਡੈਸਕ 02-09-2026
ਪੋਜੇਵਾਲ ਸਰਾਂ, 1 ਸਤੰਬਰ (ਨਵਾਂਗਰਾਈਂ)-ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ ਜਨਮ ਅਸ਼ਟਮੀ ਦਾ ਸਾਲਾਨਾ ਜੋੜ ਮੇਲਾ 4 ਸਤੰਬਰ ਨੂੰ ਲੱਗ ਰਿਹਾ ਹੈ। ਇਸ ਸੰਬੰਧੀ ਮੰਦਰ ਸੁਧਾਰ ਕਮੇਟੀ ਦੇ ਪ੍ਰਧਾਨ ਸੂਰਜ ਪ੍ਰਕਾਸ਼ ਤੇ ਕੈਸ਼ੀਅਰ ਰਵੀ ਕੁਮਾਰ ਨੇ ਦੱਸਿਆ ਕਿ ਇਹ ਸਾਲਾਨਾ ਜੋੜ ਮੇਲਾ ਕਈ ਸਾਲਾਂ ਤੋਂ ਲਗਾਤਾਰ ਲੱਗ ਰਿਹਾ ਹੈ ਤੇ ਇਸ ਵਾਰ ਇਸ ਜੋੜ ਮੇਲੇ ਤੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਰਦਾਰ ਅਲੀ ਆ ਰਹੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੇਲੇ ਦੀਆਂ ਤਿਆਰੀਆ ਜ਼ੋਰਾਂ ਸ਼ੋਰਾਂ ਚੱਲ ਰਹੀਆਂ ਹਨ। ਨੌਜਵਾਨ ਦਿਨ ਰਾਤ ਇਕ ਕਰਕੇ ਸੇਵਾ ਕਰ ਰਹੇ ਹਨ। ਉਨ੍ਹਾਂ ਅੱਗੇ ਦਿਨ ਇਸ ਦਿਨ ਪਹਿਲਾਂ ਸਵੇਰੇ ਹਵਨ ਪੂਜਾ ਤੇ ਝੰਡਾ ਚੜ੍ਹਾਉਣ ਦੀ ਰਸ਼ਮ ਹੋਵੇਗੀ ਫਿਰ 12 ਵਜੇ ਪੰਜਾਬ ਦੇ ਮਸ਼ਹੂਰ ਗਾਇਕ ਸਰਦਾਰ ਅਲੀ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਹਰਮੇਸ਼ ਲਾਲ ਕਾਕਾ, ਗੁਰਦਿਆਲ ਚੰਦ ਭਾਟੀਆ, ਸੰਜੀਤ ਕੁਮਾਰ ਲਾਡੀ, ਧਰਮ ਪਾਲ ਪੰਚ, ਵਿਸ਼ਾਲ ਕੁਮਾਰ, ਰਾਜ ਕੁਮਾਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਐਫ. ਆਈ. ਆਰ. ਦੇ ਵਿਰੋਧ ਵਿਚ ਕਾਂਗਰਸ ਵਲੋਂ ਧਰਨਾ ਪ੍ਰਦਰਸ਼ਨ ਅਗਲੀ ਖ਼ਬਰ ਰਾਹੋਂ ਰੇਲਵੇ ਸਟੇਸ਼ਨ ਦੀਆਂ ਮੰਗਾਂ ਨੂੰ ਲੈ ਕੇ ਵਫ਼ਦ ਨੇ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।