ਬਾਪੂ ਗੁਰਮੀਤ ਸਿੰਘ ਔੜ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਔੜ, 31 ਅਗਸਤ (ਗੁਰਨਾਮ ਸਿੰਘ ਸੈਣੀ) - ਪਿੰਡ ਔੜ ਦੀ ਨਾਮਵਰ ਸ਼ਖਸੀਅਤ ਭੁਪਿੰਦਰ ਸਿੰਘ ਰਾਜਾ ਸਾਬਕਾ ਪੰਚ ਅਤੇ ਹਰਪ੍ਰੀਤ ਸਿੰਘ ਲੱਕੀ ਦੇ ਪਿਤਾ ਸਰਦਾਰ ਗੁਰਮੀਤ ਸਿੰਘ 75 ਅਚਾਨਕ ਸਦਮਾ ਨਾ ਸਹਾਰਦੇ ਹੋਏ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦਾ ਸਸਕਾਰ ਉਹਨਾਂ ਦੇ ਪਿੰਡ ਔੜ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਗੁਰਮੀਤ ਸਿੰਘ ਦੀ ਫਾਈਲ ਤਸਵੀਰ
01-09-2026