21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ’ਤੇ ਉਸਮਾਨਪੁਰ ਵਿਖੇ ਬੂਟੇ ਲਗਾਏ

ਉਸਮਾਨਪੁਰ, 20 ਅਗਸਤ (ਸੰਦੀਪ ਮਝੂਰ) - ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਵਿਖੇ ਪੱਤਰਕਾਰ ਸੰਦੀਪ ਮਝੂਰ ਵਲੋਂ ਗ੍ਰਾਮ ਪੰਚਾਇਤ ਉਸਮਾਨਪੁਰ ਤੇ ਪਤਵੰਤਿਆਂ ਦੇ ਸਹਿਯੋਗ ਨਾਲ ਨਿੰਮ ਦੇ ਬੂਟੇ ਲਗਾਏ ਗਏ।

ਅਜੀਤ ਡੈਸਕ 21-08-2026
ਉਸਮਾਨਪੁਰ, 20 ਅਗਸਤ (ਸੰਦੀਪ ਮਝੂਰ) - ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਵਿਖੇ ਪੱਤਰਕਾਰ ਸੰਦੀਪ ਮਝੂਰ ਵਲੋਂ ਗ੍ਰਾਮ ਪੰਚਾਇਤ ਉਸਮਾਨਪੁਰ ਤੇ ਪਤਵੰਤਿਆਂ ਦੇ ਸਹਿਯੋਗ ਨਾਲ ਨਿੰਮ ਦੇ ਬੂਟੇ ਲਗਾਏ ਗਏ। ਇਸ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਉਸਮਾਨਪੁਰ ਦੇ ਪ੍ਰਧਾਨ ਅਤੇ ਪੰਚ ਹਰਮਿੰਦਰ ਸਿੰਘ ਨੇ ਕਿਹਾ ਕਿ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਬਹੁਤ ਵੱਡੇ ਵਾਤਾਵਰਣ ਪ੍ਰੇਮੀ ਹਨ। ਉਨ੍ਹਾਂ ਵਲੋਂ ਅਜੀਤ ਹਰਿਆਵਲ ਲਹਿਰ ਸ਼ੁਰੂ ਕਰਕੇ ਵਾਤਾਵਰਣ ਸੁਧਾਰ ਵਿੱਚ ਇਕ ਵੱਡੀ ਪਹਿਲਕਦਮੀ ਕੀਤੀ ਗਈ ਸੀ। ਉਨ੍ਹਾਂ ਅਰਦਾਸ ਕੀਤੀ ਕਿ ਪ੍ਰਮਾਤਮਾ ਬਰਜਿੰਦਰ ਸਿੰਘ ਹਮਦਰਦ ਨੂੰ ਸਦਾ ਸਿਹਤਯਾਬ ਰੱਖੇ। ਇਸ ਮੌਕੇ ਸਰਪੰਚ ਕਮਲੇਸ਼ ਕੌਰ, ਮਨਜੀਤ ਸਿੰਘ, ਹਰਿਮੰਦਰ ਸਿੰਘ ਪ੍ਰਧਾਨ, ਮਲਕੀਤ ਸਿੰਘ ਨੰਬਰਦਾਰ, ਹਰਪਾਲ ਸਿੰਘ ਕੁਲੇਵਾਲ, ਮਦਨ ਲਾਲ ਪੰਚ, ਮਾ. ਕਿਰਪਾਲ ਸਿੰਘ, ਜਰਨੈਲ ਸਿੰਘ, ਗਾਇਕ ਬਹਾਦਰ ਕਾਜਮਪੁਰੀ, ਹਰਭਜਨ ਸਿੰਘ, ਹਰਪਾਲ ਸਿੰਘ ਪਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਬਲਾਚੌਰ ਆਮਦ ਸਬੰਧੀ ਅਕਾਲੀ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਦੌਲਤਪੁਰ ਵਿਖੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਮੌਕੇ ਬੂਟਾ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।