18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜ਼ਿਲ੍ਹਾ ਉਦਯੋਗ ਕੇਂਦਰ ‘ਚ ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ ਕਰਨ ਸਮੇਂ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ। ਜ਼ਿਲ੍ਹਾ ਉਦਯੋਗ ਕੇਂਦਰ ‘ਚ ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ

ਨਵਾਂਸ਼ਹਿਰ, 17 ਅਗਸਤ (ਜਸਬੀਰ ਸਿੰਘ ਨੂਰਪੁਰ)- ਐਮ. ਐਸ.

ਜ਼ਿਲ੍ਹਾ ਉਦਯੋਗ ਕੇਂਦਰ ‘ਚ ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ ਕਰਨ ਸਮੇਂ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ। 18-08-2026
ਨਵਾਂਸ਼ਹਿਰ, 17 ਅਗਸਤ (ਜਸਬੀਰ ਸਿੰਘ ਨੂਰਪੁਰ)- ਐਮ.ਐਸ.ਐਮ.ਈ. ਅਤੇ ਸਰਕਾਰੀ ਈ-ਮਾਰਕੀਟਪਲੇ ਪਲੇਟਫਾਰਮ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਸਰਕਾਰੀ ਖਰੀਦਦਾਰਾਂ, ਸਥਾਨਕ ਕਾਰੋਬਾਰੀਆਂ, ਉੱਦਮੀਆਂ ਤੇ ਵਿਕਰੇਤਾਵਾਂ ਨੂੰ ਸਥਾਨਕ ਪੱਧਰ ’ਤੇ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ ਜੀ.ਈ.ਐਮ. ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ। ਨਵਾਂ ਸਥਾਪਿਤ ਫੈਸਿਲਿਟੇਸ਼ਨ ਸੈਂਟਰ ਵਿੱਚ ਜੀ.ਈ.ਐਮ ਪੋਰਟਲ ’ਤੇ ਰਜਿਸਟ੍ਰੇਸ਼ਨ, ਟ੍ਰੇਨਿੰਗ ਤੇ ਵਿਕਰੇਤਾਵਾਂ ਅਤੇ ਖਰੀਦਦਾਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਸਥਾਨਕ ਸਹਾਇਤਾ ਕੇਂਦਰ ਵਜੋਂ ਕੰਮ ਕਰੇਗਾ। ਇਹ ਸਥਾਨਕ ਉੱਦਮੀਆਂ ਅਤੇ ਕਾਰੋਬਾਰੀਆਂ ਨੂੰ ਜੀ.ਈ.ਐਮ ਦੇ ਪੂਰੇ ਸਿਸਟਮ ਨੂੰ ਸਮਝਣ ਤੇ ਸਰਕਾਰੀ ਖਰੀਦ ਪ੍ਰਕਿਰਿਆ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਲੈਣ ਵਿੱਚ ਮਦਦ ਕਰੇਗਾ। ਫੈਸਿਲਿਟੇਸ਼ਨ ਸੈਂਟਰ ਵੱਲੋਂ ਪ੍ਰੋਫਾਈਲ ਬਣਾਉਣ, ਵਿਕਰੇਤਾ ਰਜਿਸਟ੍ਰੇਸ਼ਨ, ਬ੍ਰਾਂਡ ਮਨਜ਼ੂਰੀ ਤੇ ਵਿਕਰੇਤਾ ਮੁਲਾਂਕਣ ਸਬੰਧੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਿਕਰੇਤਾਵਾਂ ਨੂੰ ਕੈਟਾਲਾਗ ਪ੍ਰਬੰਧਨ, ਉਤਪਾਦਾਂ ਤੇ ਸੇਵਾਵਾਂ ਨੂੰ ਅਪਲੋਡ ਕਰਨ ਤੇ ਪ੍ਰਕਾਸ਼ਿਤ ਕਰਨ ਸਬੰਧੀ ਵੀ ਮਾਰਗਦਰਸ਼ਨ ਦਿੱਤਾ ਜਾਵੇਗਾ ਜਿਸ ਨਾਲ ਉਨ੍ਹਾਂ ਨੂੰ ਸਰਕਾਰੀ ਬਾਜ਼ਾਰ ਤੱਕ ਵਧੇਰੇ ਪਹੁੰਚ ਮਿਲੇਗੀ। ਇਸ ਤੋਂ ਇਲਾਵਾ ਫੈਸਿਲਿਟੇਸ਼ਨ ਸੈਂਟਰ ਵੱਲੋਂ ਜੀ.ਈ.ਐਮ. ਬਿਡਾਂ, ਰਿਵਰਸ ਆਕਸ਼ਨ, ਆਰਡਰ ਪ੍ਰੋਸੈਸਿੰਗ ਤੇ ਆਰਡਰ ਦੀ ਪੂਰਤੀ ਸਬੰਧੀ ਵੀ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ। ਜੀ.ਈ.ਐਮ. ਪੋਰਟਲ ’ਤੇ ਲੈਣ-ਦੇਣ ਨਾਲ ਜੁੜੀਆਂ ਤਕਨੀਕੀ ਅਤੇ ਪ੍ਰਕਿਰਿਆਤਮਕ ਸਮੱਸਿਆਵਾਂ ਦੇ ਹੱਲ ਲਈ ਵਿਕਰੇਤਾਵਾਂ ਤੇ ਖਰੀਦਦਾਰਾਂ ਨੂੰ ਸਹਾਇਤਾ ਵੀ ਦਿੱਤੀ ਜਾਵੇਗੀ। ਰਮਨਦੀਪ ਸਿੰਘ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨੇ ਕਿਹਾ ਕਿ ਫੈਸਿਲਿਟੇਸ਼ਨ ਸੈਂਟਰ ਦੀ ਸਥਾਪਨਾ ਨਾਲ ਸਥਾਨਕ ਉੱਦਮੀਆਂ ਤੇ ਐਮ.ਐਸ.ਐਮ.ਈਜ਼ ਨੂੰ ਜੀ.ਈ.ਐਮ. ਰਜਿਸਟ੍ਰੇਸ਼ਨ, ਬਿਡਿੰਗ ਤੇ ਸਰਕਾਰੀ ਖਰੀਦ ਪ੍ਰਕਿਰਿਆ ਸਬੰਧੀ ਸਥਾਨਕ ਪੱਧਰ ’ਤੇ ਕੀਮਤੀ ਮਾਰਗਦਰਸ਼ਨ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਕਾਰੋਬਾਰੀਆਂ ਨੂੰ ਤਕਨੀਕੀ ਤੇ ਪ੍ਰਕਿਰਿਆਤਮਕ ਮੁਸ਼ਕਲਾਂ ਦੂਰ ਕਰਨ ਅਤੇ ਸਰਕਾਰੀ ਖਰੀਦ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਵਿੱਚ ਸਹਾਇਤਾ ਕਰੇਗਾ। ਇਸ ਮੌਕੇ ਮਨਬੀਰ ਸਿੰਘ, ਫੰਕਸ਼ਨਲ ਮੈਨੇਜਰ ਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ। ਪ੍ਰਮੁੱਖ ਉਦਮੀ ਰੋਹਿਤ ਮਿੱਡਾ, ਪੰਕਜ ਨੰਦਾ, ਮਨੀਸ਼ ਪੁਰੀ, ਚੰਦਨ, ਜਗਵਿੰਦਰ ਸਹਦੇਵ, ਵਿਕਾਸ ਅਰੌੜਾ ਤੇ ਹੋਰ ਉਦਯੋਗਪਤੀ ਵੀ ਸ਼ਾਮਲ ਸਨ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੀ ਤਰੱਕੀ ’ਚ ਭਾਈਵਾਲ ਬਣਨਾ ਚਾਹੀਦਾ ਹੈ - ਆਂਗਰਾ ਆਜ਼ਾਦੀ ਦਿਵਸ ‘ਤੇ ਤ... ਅਗਲੀ ਖ਼ਬਰ ਕੁਦਰਤੀ ਖੱਡ ਬੰਦ ਕਰਨ ਕਰਕੇ ਪਿੰਡ ’ਤੇ ਮੰਡਰਾਇਆ ਹੜ੍ਹਾਂ ਦਾ ਖ਼ਤਰਾ ਰਿਸ਼ੀ ਮਾਡਲ ਸਕੂਲ ਦਾ ਜ਼ਿਲ੍ਹਾ ਟਾਪਰ ਜਸਮਨ ਸਿੰਘ ਬਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।