ਜ਼ੋਨਲ ਪੱਧਰ ਦੇ ਜੇਤੂ ਖਿਡਾਰੀਆਂ ਦਾ ਟਰਾਫ਼ੀਆਂ ਤੇ ਮੈਡਲਾਂ ਨਾਲ ਕੀਤਾ ਸਨਮਾਨ
ਬੁੱਲ੍ਹੋਵਾਲ, 10 ਅਗਸਤ (ਲੁਗਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਹੋਣਹਾਰ ਖਿਡਾਰੀਆਂ ਜਿਨ੍ਹਾਂ ਜ਼ੋਨਲ ਪੱਧਰ ਦੀਆਂ ਖੇਡਾਂ ਵਿਚ ਇਨਾਮ ਪ੍ਰਾਪਤ ਕਰਕੇ ਸਕੂਲ ਦੇ ਨਾਮ ਨੂੰ ਉੱਚਿਆਂ ਕੀਤਾ ਹੈ ਦੇ ਸਨਮਾਨ ਲਈ ਇਕ ਸਮਾਗਮ ਸਵੇਰ ਦੀ ਸਭਾ ਦੌਰਾਨ ਪ੍ਰਿੰ. ਕੁਲਵੰਤ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਜ਼ੋਨਲ ਪੱਧਰ ਦੇ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਦਾ ਟਰਾਫ਼ੀਆਂ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
11-08-2026