09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪਹਿਲਵਾਨ ਲਿਵਜੋਤ ਸਿੰਘ ਨਕਦ ਰਾਸ਼ੀ, ਤਗਮੇ ਤੇ ਟ੍ਰਾਫੀ ਨਾਲ ਸਨਮਾਨਿਤ

ਬੰਗਾ, 8 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸੰਗਰੂਰ ਵਿਖੇ ਹੋਏ ਸਟੇਟ ਕੁਸ਼ਤੀ ਮੁਕਾਬਲੇ ਅੰਡਰ- 12, 60 ਕਿੱਲੋਗ੍ਰਾਮ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਖਿਡਾਰੀ ਲਿਵਜੋਤ ਸਿੰਘ ਨੂੰ ਦੇਸ਼ ਭਗਤ ਮਾਸਟਰ ਦਲੀਪ ਸਿੰਘ ਰੈਸਲਿੰਗ ਸੈਂਟਰ ਗੋਸਲਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਖਾੜਾ ਸੰਚਾਲਕ ਜੱਸਾ ਗੋਸਲ ਕੈਨੇਡਾ ਵਾਲੇ ਦੀ ਅਗਵਾਈ ਵਿੱਚ ਕਰਵਾਏ ਸਮਾਗਮ ਦੌਰਾਨ ਲਿਵਜੋਤ ਸਿੰਘ ਨੂੰ ਗਲੇ ਵਿੱਚ ਤਗਮਾ ਪਹਿਨਾ ਕੇ, ਟ੍ਰਾਫੀ, ਬੈਗ ਤੇ ਨਕਦ ਇਨਾਮੀ ਰਾਸ਼ੀ ਭੇਟ ਕੀਤੀ ਗਈ।

ਪਹਿਲਵਾਨ ਲਿਵਜੋਤ ਸਿੰਘ ਨੂੰ ਪਿੰਡ ਗੋਸਲ ਵਿਖੇ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਤੇ ਹੋਰ ਪਤਵੰਤੇ। ਤਸਵੀਰ : ਕਰਮ ਲਧਾਣਾ 09-08-2026
ਬੰਗਾ, 8 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸੰਗਰੂਰ ਵਿਖੇ ਹੋਏ ਸਟੇਟ ਕੁਸ਼ਤੀ ਮੁਕਾਬਲੇ ਅੰਡਰ- 12, 60 ਕਿੱਲੋਗ੍ਰਾਮ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਖਿਡਾਰੀ ਲਿਵਜੋਤ ਸਿੰਘ ਨੂੰ ਦੇਸ਼ ਭਗਤ ਮਾਸਟਰ ਦਲੀਪ ਸਿੰਘ ਰੈਸਲਿੰਗ ਸੈਂਟਰ ਗੋਸਲਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਖਾੜਾ ਸੰਚਾਲਕ ਜੱਸਾ ਗੋਸਲ ਕੈਨੇਡਾ ਵਾਲੇ ਦੀ ਅਗਵਾਈ ਵਿੱਚ ਕਰਵਾਏ ਸਮਾਗਮ ਦੌਰਾਨ ਲਿਵਜੋਤ ਸਿੰਘ ਨੂੰ ਗਲੇ ਵਿੱਚ ਤਗਮਾ ਪਹਿਨਾ ਕੇ, ਟ੍ਰਾਫੀ, ਬੈਗ ਤੇ ਨਕਦ ਇਨਾਮੀ ਰਾਸ਼ੀ ਭੇਟ ਕੀਤੀ ਗਈ। ਇਸ ਦੌਰਾਨ ਉਸ ਦੇ ਕੋਚ ਬਲਬੀਰ ਸਿੰਘ ਸੋਂਧੀ ਰਾਏਪੁਰ ਡੱਬਾ ਨੂੰ ਵੀ ਟ੍ਰਾਫੀ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਇਸ ਖੁਸ਼ੀ ਦੇ ਮੌਕੇ ’ਤੇ ਪਹਿਲਵਾਨ ਲਿਵਜੋਤ ਸਿੰਘ ਦੇ ਪਰਿਵਾਰ ਵੱਲੋਂ ਅਖਾੜੇ ਦੇ ਬੱਚਿਆਂ ਤੇ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਨੂੰ ਮਠਿਆਈ ਅਤੇ ਫਲ ਫ਼ਰੂਟ ਵਰਤਾਏ ਗਏ। ਖਿਡਾਰੀ ਦੇ ਪਿਤਾ ਪਰਵਿੰਦਰ ਸਿੰਘ ਢਿੱਲੋਂ, ਦਾਦਾ ਜੋਗਾ ਸਿੰਘ, ਸਾਬਕਾ ਸਰਪੰਚ ਤੇ ਨੰਬਰਦਾਰ, ਅਵਤਾਰ ਸਿੰਘ, ਝਲਮਣ ਸਿੰਘ ਗੋਸਲ, ਨਿਰਭੈਲ ਸਿੰਘ ਗੋਸਲ, ਜਸਵੰਤ ਸਿੰਘ ਗੋਸਲ, ਚਰਨਜੀਤ ਸਿੰਘ ਗੋਸਲ, ਨਿਰਮਲ ਸਿੰਘ ਗੋਸਲ, ਦਰਸ਼ਨ ਚੱਕ ਕਲਾਲ, ਤਰਲੋਚਨ ਸ਼ੇਖ ਖਾਨਪੁਰ ਅਤੇ ਗੁਰਵਿੰਦਰ ਸਿੰਘ ਹਰਿਆਣਾ ਵਾਲੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਸੀ. ਐਚ. ਸੀ. ਸੜੋਆ ਵਿਖੇ ਹੈਪੇਟਾਈਟਸ ਜਾਗਰੂਕਤਾ ਦਿਵਸ ਮਨਾਇਆ ਅਗਲੀ ਖ਼ਬਰ ਕਾਂਗਰਸੀ ਆਗੂ ਤੇ ਵਰਕਰ ਰਾਜਾ ਵੜਿੰਗ ਨਾਲ ਚਟਾਨ ਵਾਂਗ ਖੜ੍ਹੇ ਹਨ- ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।