ਕਾਂਗਰਸੀ ਆਗੂ ਤੇ ਵਰਕਰ ਰਾਜਾ ਵੜਿੰਗ ਨਾਲ ਚਟਾਨ ਵਾਂਗ ਖੜ੍ਹੇ ਹਨ- ਬੰਗਾ
ਕਟਾਰੀਆਂ, 8 ਅਗਸਤ (ਪ੍ਰੇਮੀ ਸੰਧਵਾਂ)- ਕਾਂਗਰਸੀ ਆਗੂ ਕਮਲਜੀਤ ਬੰਗਾ ਤੇ ਸੀਨੀਅਰ ਮਹਿਲਾ ਆਗੂ ਸਰਪੰਚ ਬਿਮਲਾ ਦੇਵੀ ਬੰਗਾ ਨੇ ਬਲਾਚੌਰ ਵਿਖੇ ਕਾਂਗਰਸ ਦੀ ਰੈਲੀ ਵਿੱਚ ਪਹੁੰਚੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਮਾਨ ਸਰਕਾਰ ਤੋਂ ਅੱਕੇ ਲੋਕ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾਈ ਬੈਠੇ ਹਨ ਕਿਉਂਕਿ ਸਰਕਾਰ ਨੇ ਬਦਲਾਅ ਲਿਆਉਣ ਦੇ ਨਾਂਅ ’ਤੇ ਕੀਤੇ ਵਾਅਦੇ ਤੇ ਦਾਅਵੇ ਪੂਰੇ ਕਰਨ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ। ਜਿਸ ਕਾਰਨ ਸੂਬੇ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ।
ਅਜੀਤ ਡੈਸਕ
09-08-2026