08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਵੀਨੀਕਰਨ ਦੇ ਕਾਰਜ ’ਚ ਤੇਜ਼ੀ ਲਿਆਉਣ ਦੀ ਮੰਗ

ਬਲਾਚੌਰ, 7 ਅਗਸਤ (ਨਰੇਸ਼ ਧੌਲ) - ਮੌਜੂਦਾ ਆਪ ਸਰਕਾਰ ਵੱਲੋਂ ਬਲਾਚੌਰ ਤੋਂ ਭੱਦੀ ਨੂਰਪੁਰ ਬੇਦੀ ਜਾਣ ਵਾਲੀ ਮੁੱਖ ਸੜਕ ਦੇ ਨਵੀਨੀਕਰਨ ਦਾ ਕਾਰਜ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਸ਼ੁਰੂ ਕਰਵਾਇਆ ਗਿਆ ਹੈ ਪਰ ਠੇਕੇਦਾਰ ਵੱਲੋਂ ਕੰਮ ਕਾਜ ਕਰਵਾਉਣ ਦੀ ਮੱਠੀ ਚਾਲ ਕਾਰਨ ਸੜਕ ਦੇ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਏ ਹਨ ਜਿਸ ਦਾ ਸ਼ਿਕਾਰ ਰੋਜ਼ਾਨਾ ਹੀ ਸੈਂਕੜੇ ਰਾਹਗੀਰ ਹੋ ਰਹੇ ਹਨ। ਸਕੂਲੀ ਬੱਚੇ, ਔਰਤਾਂ, ਬਜ਼ੁਰਗ ਅਤੇ ਦੋ ਪਹੀਆ ਵਾਹਨ ਚਾਲਕ ਆਮ ਹੀ ਇਸ ਸਥਾਨ ’ਤੇ ਹਾਦਸਾ ਗ੍ਰਸਤ ਹੁੰਦੇ ਵੇਖੇ ਜਾ ਸਕਦੇ ਹਨ।

ਅਜੀਤ ਡੈਸਕ 08-08-2026
ਬਲਾਚੌਰ, 7 ਅਗਸਤ (ਨਰੇਸ਼ ਧੌਲ) - ਮੌਜੂਦਾ ਆਪ ਸਰਕਾਰ ਵੱਲੋਂ ਬਲਾਚੌਰ ਤੋਂ ਭੱਦੀ ਨੂਰਪੁਰ ਬੇਦੀ ਜਾਣ ਵਾਲੀ ਮੁੱਖ ਸੜਕ ਦੇ ਨਵੀਨੀਕਰਨ ਦਾ ਕਾਰਜ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਸ਼ੁਰੂ ਕਰਵਾਇਆ ਗਿਆ ਹੈ ਪਰ ਠੇਕੇਦਾਰ ਵੱਲੋਂ ਕੰਮ ਕਾਜ ਕਰਵਾਉਣ ਦੀ ਮੱਠੀ ਚਾਲ ਕਾਰਨ ਸੜਕ ਦੇ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਏ ਹਨ ਜਿਸ ਦਾ ਸ਼ਿਕਾਰ ਰੋਜ਼ਾਨਾ ਹੀ ਸੈਂਕੜੇ ਰਾਹਗੀਰ ਹੋ ਰਹੇ ਹਨ। ਸਕੂਲੀ ਬੱਚੇ, ਔਰਤਾਂ, ਬਜ਼ੁਰਗ ਅਤੇ ਦੋ ਪਹੀਆ ਵਾਹਨ ਚਾਲਕ ਆਮ ਹੀ ਇਸ ਸਥਾਨ ’ਤੇ ਹਾਦਸਾ ਗ੍ਰਸਤ ਹੁੰਦੇ ਵੇਖੇ ਜਾ ਸਕਦੇ ਹਨ। ਬਰਸਾਤ ਦਾ ਮੌਸਮ ਹੋਣ ਕਾਰਨ ਪਏ ਵੱਡੇ-ਵੱਡੇ ਖੱਡਿਆਂ ਵਿੱਚ ਥਾਂ-ਥਾਂ ਛੱਪੜ ਲੱਗੇ ਪਏ ਹਨ। ਭਾਵੇਂ ਸਬੰਧਤ ਠੇਕੇਦਾਰ ਵੱਲੋਂ ਇੱਕ ਪਾਸੇ ਦਾ ਕੁਝ ਹਿੱਸਾ ਤਿਆਰ ਕਰਵਾ ਦਿੱਤਾ ਗਿਆ ਹੈ ਪ ਰੋਜ਼ਾਨਾ ਕੰਮ ਨਾ ਚੱਲਣ ਕਾਰਨ ਹੁਣ ਤੱਕ ਸਮੁੱਚਾ ਕਾਰਜ ਅੱਧ ਵਿਚਕਾਰ ਹੀ ਲਟਕ ਰਿਹਾ ਹੈ। ਸੜਕ ਦੇ ਲੰਬੇ ਸਮੇਂ ਤੋਂ ਮਾੜੇ ਹਾਲਾਤ ਕਾਰਨ ਰੋਜ਼ਾਨਾ ਲੰਘਣ ਵਾਲੇ ਰਾਹਗੀਰ ਤੌਬਾ-ਤੌਬਾ ਕਰ ਰਹੇ ਹਨ ਅਤੇ ਬਲਾਚੌਰ ਸ਼ਹਿਰ ਨੂੰ ਜਾਣ ਲਈ ਸੌ ਵਾਰ ਸੋਚ ਕੇ ਮਜਬੂਰੀ ਵੱਸ ਧੱਕੇ ਧੌਲੇ ਖਾ ਕੇ ਜਾ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦਾ ਨਵੀਨੀਕਰਨ ਕਰਵਾਉਣਾ ਚੰਗੀ ਗੱਲ ਹੈ ਪਰ ਅਜਿਹੇ ਹਾਲਾਤ ਪੈਦਾ ਕਰਨੇ ਅਤੀ ਮੰਦਭਾਗਾ ਵਰਤਾਰਾ ਸਾਬਤ ਹੋ ਰਿਹਾ ਹੈ। ਇਲਾਕਾ ਵਾਸੀਆਂ ਪਰਵਿੰਦਰ ਮੇਨਕਾ ਐਮ.ਸੀ., ਨਰੇਸ਼ ਚੇਚੀ ਐਮ. ਸੀ., ਰਾਜੂ ਬੂੰਗੜੀ, ਨਛੱਤਰ ਸਿੰਘ, ਹੁਸਨ ਚੰਦ ਮਝੋਟ, ਸੰਦੀਪ ਕੁਮਾਰ ਆਦਿ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਸ ਨਵੀਨੀਕਰਨ ਦੇ ਕਾਰਜ ਨੂੰ ਦਿਨ ਰਾਤ ਦੀਆਂ ਸ਼ਿਫਟਾਂ ਲਗਾ ਕੇ ਛੇਤੀ ਤੋਂ ਛੇਤੀ ਪੂਰਾ ਕਰਵਾਇਆ ਜਾਵੇ।
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਬੀ.ਕਾਮ ਸਮੈਸਟਰ-ਛੇਵੇਂ ਦੀਆਂ ਵਿਦਿਆਰਥਣਾਂ ਨੇ ਬਣਾਈ ਯੂਨੀਵਰਸਿਟੀ-ਮੈਰਿਟ ਸੂਚੀ ’ਚ ਥਾਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪੰਥ ਵਿਰੋਧੀ ਸ਼ਕਤੀਆਂ ਨਾਲ ਕੋਈ ਵੀ ਸਾਂਝ ਨਹੀਂ -ਗੁਰਚਰਨ ਸਿੰਘ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।