09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਾਂਝ ਕੇਂਦਰ ਬਲਾਚੌਰ ਵਲੋਂ ਸਰਕਾਰੀ ਕੰਨਿਆ ਸਕੂਲ ਵਿਖੇ ਵਾਤਾਵਰਨ ਸੰਬੰਧੀ ਲਗਾਇਆ ਵਿਸ਼ੇਸ਼ ਸੈਮੀਨਾਰ

ਅਜੀਤ ਡੈਸਕ 24-07-2026
ਬਲਾਚੌਰ, 23 ਜੁਲਾਈ (ਨਰੇਸ਼ ਧੌਲ) - ਐਸ.ਐਸ.ਪੀ ਤੁਸ਼ਾਰ ਗੁਪਤਾ ਆਈ.ਪੀ.ਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸਰਬਜੀਤ ਬਾਹੀਆ ਪੀ.ਪੀ.ਐਸ ਐਸ.ਪੀ.ਡੀ. ਸ਼.ਭ.ਸ ਨਗਰ ਅਤੇ ਹੇਮੰਤ ਮਲਹੋਤਰਾ ਡੀ. ਐਸ. ਪੀ. ਬਲਾਚੌਰ ਅਤੇ ਐਸ. ਆਈ. ਕ੍ਰਿਸ਼ਨ ਸਿੰਘ ਜ਼ਿਲ੍ਹਾ ਕਮਿਊਨਿਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਂਝ ਕੇਂਦਰ ਬਲਾਚੌਰ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਵਾਤਾਵਰਣ ਸਬੰਧੀ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਇਸ ਦੌਰਾਨ ਸਕੂਲ ਵਿੱਚ ਬੱਚਿਆਂ ਨੂੰ ਸਾਇਬਰ ਕਰਾਈਮ, ਟ੍ਰੈਫਿਕ ਰੂਲ ਤੇ ਪੁਲਿਸ ਮੱਦਦ ਲੈਣ ਬਾਰੇ ਜਾਣਕਾਰੀ ਦਿੱਤੀ ਗਈ, ਸ਼ੋਸ਼ਲ ਮੀਡੀਆ ਦੀ ਸਹੀ ਵਰਤੋਂ ਸਬੰਧੀ ਜਾਗਰੂਕ ਕੀਤਾ ਗਿਆ ਤੇ ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਸਬੰਧੀ ਵੀ ਪ੍ਰੇਰਿਤ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਪਬਲਿਕ ਲਈ ਜਾਰੀ ਕੀਤੇ ਪੁਲਿਸ ਹੈਲਪ-ਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਸਕੂਲ ਵਿਖੇ ਬੂਟੇ ਲਗਾਏ ਗਏ ਇਨ੍ਹਾਂ ਬੂਟਿਆਂ ਨੂੰ 8ਵੀਂ ਜਮਾਤ ਤੇ 9ਵੀਂ ਜਮਾਤ ਦੇ ਵਿਦਿਆਰਥੀਆ ਨੇ ਗੋਦ ਲਿਆ। ਇਸ ਮੌਕੇ ਸਾਂਝ ਕੇਂਦਰ ਇੰਚਾਰਜ ਬਲਾਚੌਰ ਏ.ਐਸ.ਆਈ. ਅਸ਼ਵਨੀ ਕੁਮਾਰ, ਟਰੈਫਿਕ ਇੰਚਾਰਜ ਬਲਾਚੌਰ ਏ. ਐਸ. ਆਈ. ਜੋਗਿੰਦਰ ਪਾਲ, ਐਜੂਕੇਸ਼ਨ ਸੈੱਲ ਸ.ਭ.ਸ ਨਗਰ ਏ. ਐਸ. ਆਈ. ਪ੍ਰਵੀਨ ਕੁਮਾਰ, ਪ੍ਰਿੰਸੀਪਲ ਪੂਜਾ ਗੁਪਤਾ, ਕਰਮਜੀਤ ਕੌਰ, ਰਾਜ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੰਡ ਖੇਤਰ ਦੇ ਕਿਸਾਨਾਂ ਦੀ ਹਰ ਮੁਸ਼ਕਿਲ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹਾ ਰਹੇਗਾ- ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਖਾਲਸਾ ਸੀਨੀ. ਸੈਕੰ. ਸਕੂਲ ਸਰਹਾਲ ਕਾਜ਼ੀਆਂ ਪ੍ਰਬੰਧਕ ਕਮੇਟੀ ਦੀ ਚੋਣ, ਜਥੇ. ਸੰਤੋਖ ਸਿੰਘ ਮੱਲ੍ਹਾ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।