ਨਵਾਂਸ਼ਹਿਰ, 23 ਜੁਲਾਈ (ਜਸਬੀਰ ਸਿੰਘ ਨੂਰਪੁਰ) - ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲ ਕਾਜੀਆਂ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ। ਮੀਟਿੰਗ ਦੀ ਪ੍ਰਧਾਨਗੀ ਅਵਤਾਰ ਸਿੰਘ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਤੀਸਰੀ ਵਾਰ ਜਥੇਦਾਰ ਸੰਤੋਖ ਸਿੰਘ ਮੱਲ੍ਹਾ ਨੂੰ ਪ੍ਰਧਾਨ ਚੁਣਿਆ ਗਿਆ ਉਨ੍ਹਾਂ ਦਾ ਨਾਂਅ ਤੀਰਥ ਸਿੰਘ ਵੱਲੋਂ ਪੇਸ਼ ਕੀਤਾ ਜਿਸ ਦਾ ਸਾਰੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਸਰਬ ਸੰਮਤੀ ਨਾਲ ਕੁਲਜੀਤ ਸਿੰਘ ਸਰਹਾਲ ਨੂੰ ਸੀਨੀਅਰ ਮੀਤ ਪ੍ਰਧਾਨ, ਜਸਬੀਰ ਸਿੰਘ ਨੂਰਪੁਰ ਨੂੰ ਮੈਨੇਜਰ, ਤੀਰਥ ਸਿੰਘ ਗਰੇਵਾਲ ਨੂੰ ਸਕੱਤਰ, ਕੇਵਲ ਸਿੰਘ ਸਾਧਪੁਰ ਨੂੰ ਜੁਆਇੰਟ ਸਕੱਤਰ, ਕੁਲਵਿੰਦਰ ਸਿੰਘ ਨੂਰਪੁਰ ਨੂੰ ਖਜ਼ਾਨਚੀ ਚੁਣਿਆ ਗਿਆ। ਜਥੇਦਾਰ ਸੰਤੋਖ ਸਿੰਘ ਮੱਲ੍ਹਾ ਨੇ ਆਖਿਆ ਕਿ ਜੋ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਮੁੜ ਮਾਣ ਦਿੱਤਾ ਗਿਆ ਹੈ, ਉਹ ਖਾਲਸਾ ਸਕੂਲ ਦੀ ਬਿਹਤਰੀ ਲਈ ਹਮੇਸ਼ਾ ਤਨ ਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਪ੍ਰਿੰਸੀਪਲ ਸੁਨੀਤਾ ਬੰਗਾ, ਸਾਬਕਾ ਪ੍ਰਿੰਸੀਪਲ ਜੋਗਿੰਦਰ ਸਿੰਘ, ਬਲਵੀਰ ਸਿੰਘ ਬੱਲੋਵਾਲ, ਸਤਨਾਮ ਸਿੰਘ ਕਲੇਰ, ਜਗਜੀਤ ਸਿੰਘ ਖਾਲਸਾ, ਮੋਹਨ ਸਿੰਘ ਔਜਲਾ ਆਦਿ ਹਾਜ਼ਰ ਸਨ।