11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸਮੁੰਦੜਾ ਤੋਂ ਚੱਕ ਸਿੰਘਾਂ ਨੂੰ ਜਾਂਦੀ ਸੰਪਰਕ ਸੜਕ ’ਤੇ ਲੱਗਿਆ ਗੰਦੇ ਪਾਣੀ ਦਾ ਛੱਪੜ

ਅਜੀਤ ਡੈਸਕ 23-07-2026
ਸਮੁੰਦੜਾ, 22 ਜੁਲਾਈ (ਤੀਰਥ ਸਿੰਘ ਰੱਕੜ) - ਸਮੁੰਦੜਾ ਮੁੱਖ ਮਾਰਗ ਤੋਂ ਪਿੰਡ ਚੱਕ ਸਿੰਘਾਂ ਨੂੰ ਜਾਣ ਵਾਲੀ ਸੰਪਰਕ ਸੜਕ ’ਤੇ ਲੱਗਿਆ ਹੋਇਆ ਗੰਦੇ ਪਾਣੀ ਦਾ ਛੱਪੜ ਸਰਕਾਰ ਦੇ ਵਿਕਾਸ ਕਾਰਜਾਂ ਦੀ ਪ੍ਰਤੱਖ ਕਹਾਣੀ ਬਿਆਨ ਕਰ ਰਿਹਾ ਹੈ। ਲੰਮੇ ਸਮੇਂ ਤੋਂ ਪਾਣੀ ਖੜ੍ਹਾ ਰਹਿਣ ਕਰਕੇ ਸੜਕ ਵੀ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਜਿਸ ਕਰਕੇ ਸਮੁੰਦੜਾ ਤੋਂ ਪਿੰਡ ਚੱਕ ਸਿੰਘਾ, ਚੱਕ ਹਾਜੀਪੁਰ, ਰੁੜਕੀ ਖਾਸ ਆਦਿ ਪਿੰਡਾਂ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਸਮੁੰਦੜਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਢੁੱਕਵਾਂ ਹੱਲ ਨਾ ਹੋਣ ਕਰਕੇ ਬਰਸਾਤੀ ਪਾਣੀ ਦੇ ਨਾਲ ਨਾਲੀਆਂ ਦਾ ਗੰਦਾ ਪਾਣੀ ਮੁੱਖ ਸੜਕ ਤੋਂ ਹੁੰਦਾ ਹੋਇਆ ਇਸੇ ਸੰਪਰਕ ਸੜਕ ’ਤੇ ਹੀ ਪੈ ਰਿਹਾ ਹੈ। ਇਸ ਸੜਕ ’ਤੇ ਬਣੇ ਘਰਾਂ ਵਾਲਿਆਂ ਨੇ ਬਾਹਰ ਨਿਕਲਣ ਲਈ ਸੜਕ ਵਿੱਚ ਇੱਟਾਂ ਰੱਖੀਆਂ ਹਨ ਤਾਂ ਕਿ ਚਿੱਕੜ ਤੋਂ ਬਚਿਆ ਜਾ ਸਕੇ। ਆਪਣੇ ਕੰਮਾਂ -ਕਾਰਾਂ ਰੋਜ਼ਾਨਾ ਆਉਣ ਜਾਣ ਵਾਲੇ ਜ਼ਿਆਦਾਤਰ ਰਾਹਗੀਰਾਂ ਨੇ ਤਾਂ ਇਸ ਰਸਤੇ ਤੋਂ ਲੰਘਣਾ ਹੀ ਛੱਡ ਦਿੱਤਾ ਹੈ। ਸੜਕ ’ਚ ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਇਸ ਵਿੱਚ ਡੂੰਘੇ -ਡੂੰਘੇ ਖੱਡੇ ਵੀ ਪੈ ਗਏ ਹਨ ਜਿਨ੍ਹਾਂ ਨਾਲ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਵੀ ਖਦਸ਼ਾ ਹੈ। ਕਈ ਸਕੂਟਰ ਸਵਾਰ ਔਰਤਾਂ ਸੜਕ ’ਚ ਪਏ ਖੱਡਿਆਂ ਕਰਕੇ ਡਿੱਗਣ ਨਾਲ ਸੱਟਾਂ ਵੀ ਲੁਆ ਚੁੱਕੀਆਂ ਹਨ। ਸਮੁੰਦੜਾ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦਾ ਢੁੱਕਵਾਂ ਨਿਕਾਸ ਕਰਕੇ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ।
ਪਿਛਲੀ ਖ਼ਬਰ ਆਪਣਾ ਹੱਕ ਮੰਗਣਾ ਕੋਈ ਭੀਖ ਨਹੀਂ - ਤਿਲਕ ਰਾਜ ਸੂਦ ਅਗਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਜੀਂਦੋਵਾਲ-ਬੰਗਾ ਵਿਖੇ ਕੀਰਤਨ ਦਰਬਾਰ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।