11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਗੁਰਦੁਆਰਾ ਚਰਨ ਕੰਵਲ ਜੀਂਦੋਵਾਲ-ਬੰਗਾ ਵਿਖੇ ਕੀਰਤਨ ਦਰਬਾਰ 25 ਨੂੰ

ਅਜੀਤ ਡੈਸਕ 23-07-2026
ਬੰਗਾ, 22 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰਦੁਆਰਾ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਂਦੋਵਾਲ ਬੰਗਾ ਵਿਖੇ ਸਮੁੱਚੀ ਸੰਗਤ ਦੇ ਸਹਿਯੋਗ ਨਾਲ 25 ਜੁਲਾਈ ਨੂੰ ਹੋ ਰਹੇ ਮਲਹਾਰ ਰਾਗ ਕੀਰਤਨ ਦਰਬਾਰ ਵਿੱਚ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੁਖਦੇਵ ਸਿੰਘ ਡੱਲਾ ਸਾਹਿਬ ਵਾਲੇ ਸੰਗਤਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ, ਮਲਹਾਰ ਰਾਗ ਦੀਆਂ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਵਲੋਂ ਵਰਤੋਂ ਦੇ ਸੰਦਰਭ ਵਿੱਚ ਵਿਚਾਰ ਪੇਸ਼ ਕਰਨਗੇ। ਇਸੇ ਤਰ੍ਹਾਂ ਪੰਥ ਦੇ ਮਹਾਨ ਕੀਰਤਨੀਏ ਭਾਈ ਤਜੇਸ਼ਵਰ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਾਲੇ ਪੁਰਾਤਨ ਤੰਤੀ ਸਾਜ਼ਾਂ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਕੀਰਤਨ ਦਰਬਾਰ ਸ਼ਾਮ 6 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਹੋਵੇਗਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਗੁਰਮੁੱਖ ਸਿੰਘ, ਸਤਨਾਮ ਸਿੰਘ, ਹਜ਼ੂਰੀ ਕਥਾ ਵਾਚਕ ਤੇ ਹੈੱਡ ਗ੍ਰੰਥੀ ਗਿ. ਪਲਵਿੰਦਰ ਸਿੰਘ ਸੰਗਤਾਂ ਦੇ ਦਰਸ਼ਨ ਕਰਨਗੇ।
ਪਿਛਲੀ ਖ਼ਬਰ ਸਮੁੰਦੜਾ ਤੋਂ ਚੱਕ ਸਿੰਘਾਂ ਨੂੰ ਜਾਂਦੀ ਸੰਪਰਕ ਸੜਕ ’ਤੇ ਲੱਗਿਆ ਗੰਦੇ ਪਾਣੀ ਦਾ ਛੱਪੜ ਅਗਲੀ ਖ਼ਬਰ ਲਿਖਾਰੀ ਸਭਾ ਜਗਤਪੁਰ ਵੱਲੋਂ ਸਨਮਾਨ ਸਮਾਗਮ ਤੇ ਕਵੀ ਦਰਬਾਰ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।