02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਰੇਲਵੇ ਵਿਭਾਗ ’ਚੋਂ ਸੇਵਾ ਮੁਕਤ ਹੋਏ ਮੈਨੇਜਰ ਬਲਵਿੰਦਰ ਕੁਮਾਰ ਪਰਾਗਪੁਰ ਦੇ ਪਰਿਵਾਰ ਵਲੋਂ 1 ਲੱਖ ਰੁਪਏ ਦੀ ਰਾਸ਼ੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਭੇਟ

ਅਜੀਤ ਡੈਸਕ 05-07-2026
ਔੜ/ਝਿੰਗੜਾਂ, 4 ਜੁਲਾਈ (ਕੁਲਦੀਪ ਸਿੰਘ ਝਿੰਗੜ) - ਗੁਰਦੁਆਰਾ ਪੰਜ ਤੀਰਥ ਲੜੋਆ ਦੀ ਮੈਨੇਜਮੈਂਟ ਕਮੇਟੀ ਨੂੰ ਰੇਲਵੇ ਵਿਭਾਗ ’ਚੋਂ ਸੇਵਾਮੁਕਤ ਹੋਣ ’ਤੇ ਪਰਾਗਪੁਰ ਨਿਵਾਸੀ ਮੈਨੇਜਰ ਬਲਵਿੰਦਰ ਕੁਮਾਰ ਦੇ ਪਰਿਵਾਰ ਵਲੋਂ 1 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਗੁਰਦੁਆਰਾ ਪੰਜ ਤੀਰਥ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਨੇ ਦਾਨੀ ਸੇਵਾ ਮੁਕਤ ਮੈਨੇਜਰ ਬਲਵਿੰਦਰ ਕੁਮਾਰ ਵਲੋਂ ਦਾਨ ਰਾਸ਼ੀ ਦੇਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਮੈਨੇਜਰ ਬਲਵਿੰਦਰ ਕੁਮਾਰ ਨੇ ਰੇਲਵੇ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਕੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਦਾ ਦਸਵੰਧ ਕੱਢ ਕੇ ਗੁਰੂ ਘਰ ਵਾਸਤੇ ਰਾਸ਼ੀ ਦੇ ਕੇ ਆਪਣੀ ਕਮਾਈ ਨੂੰ ਸਫਲ ਬਣਾਇਆ। ਉਨ੍ਹਾਂ ਦਾਨੀ ਪਰਿਵਾਰ ਦੀ ਤੰਦਰੁਸਤੀ ਤੇ ਕੰਮਾਂਕਾਰਾ ਦੀ ਚੜ੍ਹਦੀ ਕਲਾ ਦੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਇਸ ਮੌਕੇ ਗੁਰਦੁਆਰਾ ਪੰਜ ਤੀਰਥ ਮੈਨੇਜਮੈਂਟ ਕਮੇਟੀ ਵਲੋਂ ਦਾਨੀ ਸੇਵਾ-ਮੁਕਤ ਮੈਨੇਜਰ ਬਲਵਿੰਦਰ ਕੁਮਾਰ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਮੁਬਾਰਕਬਾਦ ਦਿੱਤੀ। ਇਸ ਮੌਕੇ ਗੁਦਾਵਰ ਸਿੰਘ, ਬੀਬੀ ਕੁਲਵੰਤ ਕੌਰ, ਜਗਜੀਤ ਸਿੰਘ, ਰਣਜੀਤ ਸਿੰਘ, ਜਸਪਾਲ ਸਿੰਘ, ਮਨੋਹਰ ਸਿੰਘ ਗਰਚਾ, ਗੁਰਦੀਪ ਸਿੰਘ, ਪ੍ਰਵੀਨ ਸਿੰਘ ਭੌਦੀ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੇ ਸਹਿਕਾਰਤਾ ਸਪਤਾਹ ਮਨਾਇਆ ਅਗਲੀ ਖ਼ਬਰ ਦਾਤਾ ਅਬਦੁੱਲਾ ਸ਼ਾਹ ਕਾਦਰੀ ਰੋਜ਼ਾ ਮੰਢਾਲੀ ਸ਼ਰੀਫ ਦਾ 5 ਰੋਜ਼ਾ ਸਾਲਾਨਾ ਜੋੜ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।