02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਵਿਧਾਇਕਾ ਨੇ ਪਿੰਡ ਜਾਡਲੀ ਵਿਖੇ ਗਲੀਆਂ-ਨਾਲੀਆਂ ਦਾ ਕੀਤਾ ਉਦਘਾਟਨ

ਅਜੀਤ ਡੈਸਕ 05-07-2026
ਮਜਾਰੀ/ਸਾਹਿਬਾ, 4 ਜੁਲਾਈ (ਨਿਰਮਲਜੀਤ ਸਿੰਘ ਚਾਹਲ) - ਪਿੰਡ ਜਾਡਲੀ ਦੀ ਸਰਬ ਸੰਮਤੀ ਨਾਲ ਚੁਣੀ ਪੰਚਾਇਤ ਨੂੰ ਮਿਲੀ ਗ੍ਰਾਂਟ ਨਾਲ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਜਾਡਲੀ ਵਿਖੇ ਬਣਾਈਆਂ ਗਲੀਆਂ, ਨਾਲੀਆਂ ਤੇ ਗੰਦੇ ਪਾਣੀ ਦੀ ਨਿਕਾਸੀ ਦੇ ਮੁਕੰਮਲ ਹੋਏ ਕੰਮ ਦਾ ਉਦਘਾਟਨ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆਂ ਵਲੋਂ ਪੰਚਾਇਤ ਤੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿਚ ਕੀਤਾ। ਬਾਅਦ ਵਿਚ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਮੈਡਮ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਵਾਅਦੇ ਕਰਕੇ ਸਤਾ ਵਿੱਚ ਆਈ ਸੀ, ਵਾਰੀ-ਵਾਰੀ ਉਹ ਸਾਰੇ ਪੂਰੇ ਕਰ ਦਿੱਤੇ ਗਏ ਹਨ। ਬੀਬੀਆਂ ਨਾਲ 1000 ਅਤੇ 1500 ਰੁ. ਦਾ ਵਾਅਦਾ ਵੀ ਪੂਰਾ ਹੋਣ ਨਾਲ ਬੀਬੀਆਂ ਦੇ ਖਾਤਿਆਂ ਵਿੱਚ ਪੈਸੇ ਆ ਰਹੇ ਹਨ ਜਿਨ੍ਹਾਂ ਦੇ ਪੈਸੇ ਅਜੇ ਨਹੀਂ ਆਏ ਉਹ ਵੀ ਜਲਦੀ ਆ ਜਾਣਗੇ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਪੱਛੜੇ ਪਿੰਡ ਜਾਡਲੀ ਦੇ ਕੀਤੇ ਕੰਮਾਂ ਨਾਲ ਕੀਤਾ ਵਾਅਦਾ ਵੀ ਅੱਜ ਪੂਰਾ ਹੋ ਗਿਆ ਹੈ। ਵਿਧਾਨ ਸਭਾ ਹਲਕੇ ਅੰਦਰ ਸਾਰੇ ਪਾਸੇ ਵਿਕਾਸ ਦੇ ਕੰਮ ਤੇਜੀ ਨਾਲ ਚੱਲ ਰਹੇ ਹਨ। ਇਸ ਮੌਕੇ ਸਰਪੰਚ ਬੀਬੀ ਸਤਵੰਤ ਕੌਰ, ਹਰੀਪਾਲ ਸਿੰਘ ਬੈਂਸ ਡਾਇਰੈਕਟਰ ਸ਼ੂਗਰਫੈੱਡ ਪੰਜਾਬ, ਕਿਸਾਨ ਆਗੂ ਜਸਪਾਲ ਸਿੰਘ ਜਾਡਲੀ, ਕਰਮਪਾਲ ਸਿੰਘ, ਨਵਰੂਪ ਸਿੰਘ ਬੈਂਸ, ਸਰਬਜੀਤ ਰਾਮ, ਕਰਨ ਰਾਮ, ਮਨਦੀਪ ਕੌਰ ਪੰਚ, ਮੀਨਾ ਕੁਮਾਰ ਪੰਚ, ਅਮਰਜੀਤ ਰਾਮ, ਜੱਗੂ, ਬਿੱਕੀ, ਆਸ਼ੂ, ਭਜਨ ਰਾਮ, ਲੈਂਬਰ ਰਾਮ, ਸੁਰਿੰਦਰ ਰਾਮ, ਬਲਵੀਰ ਸਿੰਘ ਬਿਰਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਕੁਰਸੀ ਯੁੱਧ ਨੇ ਲੋਕਾਂ ਸਾਹਮਣੇ ਪਾਰਟੀ ਦਾ ਅਸਲੀ ਚਿਹਰਾ ਬੇਨਕਾਬ ਕੀਤਾ: ਰਾਜਵਿੰਦਰ ਸਿੰਘ ਲੱਕੀ ਅਗਲੀ ਖ਼ਬਰ ਸਰਹਾਲਾ ਰਾਣੂੰਆਂ ਵਿਖੇ ਰੋਜ਼ਾ ਸ਼ਰੀਫ ਮੰਢਾਲੀ ਮੇਲੇ ਨੂੰ ਸਮਰਪਿਤ 4 ਦਿਨਾਂ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।