14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਹਜ਼ਰਤ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਯਾਦਗਾਰੀ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 04-07-2026
ਕਟਾਰੀਆਂ, 3 ਜੁਲਾਈ (ਪ੍ਰੇਮੀ ਸੰਧਵਾਂ) - ਫਕੀਰਾਂ ਦੀ ਚਰਨ ਛੋਹ ਪ੍ਰਾਪਤ ਪਿੰਡ ਕਟਾਰੀਆਂ ਦੀ ਧਰਤੀ ’ਤੇ ਹਜ਼ਰਤ ਸ਼ੇਖ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੀ ਯਾਦ ’ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੇਵਾਦਾਰ ਬਾਬਾ ਮੁਖਤਿਆਰ ਸਿੰਘ ਗੁਰੂ, ਅਮਰੀਕ ਸਿੰਘ, ਪ੍ਰਧਾਨ ਅਮਰਜੀਤ ਸਿੰਘ ਕੰਗ, ਸਦਾ ਰਾਮ, ਪਰਮਜੀਤ ਬੰਗਾ ਆਦਿ ਸੇਵਾਦਾਰਾਂ ਦੀ ਅਗਵਾਈ ਹੇਠ ਮਨਾਏ ਗਏ ਸੱਭਿਆਚਾਰਕ ਮੇਲੇ ਵਿੱਚ ਸਰਦਾਰ ਅਲੀ, ਗੁਲਾਮ ਅਲੀ, ਸਲਾਮਤ ਅਲੀ, ਸਰਬਜੀਤ ਸਰਬ, ਜਨਾਬ ਬੂਟਾ ਮੁਹੰਮਦ, ਹਰਮਨ ਜਰਮਨ ਭੈਣਾਂ, ਜਨਾਬ ਫਿਰੋਜ਼ ਖਾਨ, ਹਸਨ ਮਾਣਕ ਆਦਿ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ। ਮੇਲੇ ’ਚ ਬਾਬਾ ਸਾਧੂ ਸ਼ਾਹ ਚਿਸ਼ਤੀ, ਸਾਈਂ ਲਖਵੀਰ ਸ਼ਾਹ ਕਾਦਰੀ ਆਦਿ ਫੱਕਰ ਰੂਹਾਂ ਨੇ ਸ਼ਿਰਕਤ ਕੀਤੀ। ਪ੍ਰਬੰਧਕ ਕਮੇਟੀ ਵਲੋਂ ਕਲਾਕਾਰਾਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਮੁਖਤਿਆਰ ਸਿੰਘ, ਅਮਰੀਕ ਸਿੰਘ, ਅਮਰਜੀਤ ਸਿੰਘ, ਸਦਾ ਰਾਮ, ਰਾਮ ਲਾਲ, ਮਹਿੰਦਰ ਪਾਲ, ਪਰਮਜੀਤ ਕੁਮਾਰ, ਰਾਣਾ ਜੱਖੂ, ਚਮਨ ਲਾਲ, ਸੋਮ ਨਾਥ, ਆਕਾਸ਼ਦੀਪ, ਦੀਪੂ ਹੀਰਾ, ਹਰਸ, ਲਾਡੀ, ਸਾਬੀ, ਨਗਰ ਪੰਚਾਇਤ ਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪਿਛਲੀ ਖ਼ਬਰ ਮੰਗਾਂ ਨਾ ਮੰਨੀਆਂ ਗਈਆਂ ਤਾਂ 11 ਜੁਲਾਈ ਨੂੰ ਸੰਗਰੂਰ ਵਿਖੇ ਲਗਾਇਆ ਜਾਵੇਗਾ ਪੱਕਾ ਧਰਨਾ - ਰਣਜੀਤ ਸਿੰਘ ਅਗਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਵਿਸ਼ਾਲ ਕੈਂਪ ਦੌਰਾਨ ਡਿਸਟ੍ਰਿਕ 321-ਡੀ ਨੇ ਮੀਨੂੰ ਭੁੱਟਾ ਨੂੰ ਜ਼ੋਨ ਚੇਅਰਪਰਸਨ ਦੀ ਜ਼ਿੰਮੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।