14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਵਿਸ਼ਾਲ ਕੈਂਪ ਦੌਰਾਨ ਡਿਸਟ੍ਰਿਕ 321-ਡੀ ਨੇ ਮੀਨੂੰ ਭੁੱਟਾ ਨੂੰ ਜ਼ੋਨ ਚੇਅਰਪਰਸਨ ਦੀ ਜ਼ਿੰਮੇਵਾਰੀ ਸੌਂਪੀ

ਅਜੀਤ ਡੈਸਕ 04-07-2026
ਔੜ, 3 ਜੁਲਾਈ (ਗੁਰਨਾਮ ਸਿੰਘ ਸੈਣੀ) - ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਪਿੰਡ ਮਾਹਿਲ ਖੁਰਦ ਦੇ ਦਰਬਾਰ ਬਾਬਾ ਜੱਸੂ ਮਹਾਰਾਜ ਵਿਖੇ ਕਲੱਬ ਪ੍ਰਧਾਨ 2026-27 ਲਾਇਨ ਵਨੀਤਾ ਕੁਮਾਰੀ ਅਤੇ ਕਲੱਬ ਕੈਂਸਰ ਅਵੇਅਰਨੈੱਸ ਚੇਅਰਮੈਨ ਲਾਇਨ ਡਾਕਟਰ ਗੁਰਮੀਤ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੇ ਮੁੱਖ ਮਹਿਮਾਨ ਰੀਜਨ ਚੇਅਰਮੈਨ ਕੁਲਦੀਪ ਭੂਸ਼ਨ ਖੰਨਾ ਨੇ ਰੀਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਕੈਂਪ ਦੌਰਾਨ ਮਰੀਜ਼ਾਂ ਲਈ ਦਵਾਈਆਂ, ਮੈਡੀਕਲ ਜਾਂਚ, ਬਲੱਡ ਟੈਸਟ, ਈ. ਸੀ. ਜੀ ਟੈਸਟ, ਅੱਖਾਂ ਦੀ ਜਾਂਚ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਵਿਸ਼ੇਸ਼ ਕੈਂਪ ਦੌਰਾਨ 250 ਮਰੀਜਾਂ ਨੇ ਲਾਭ ਉਠਾਇਆ। ਕੈਂਪ ਦੌਰਾਨ ਡਾਕਟਰ ਹੰਸ ਰਾਜ ਤੇ ਡਾਕਟਰ ਗੁਰਮੀਤ ਸਿੰਘ ਨੇ ਮਰੀਜ਼ਾਂ ਦੀ ਜਾਂਚ ਕੀਤੀ। ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਾਕਟਰ ਪ੍ਰਵੀਨ ਅਤੇ ਡਾਕਟਰ ਮੋਹਿਤ ਵਲੋਂ ਅੱਖਾਂ ਦੀ ਜਾਂਚ ਕੀਤੀ ਗਈ, ਲੈਬ ਟੈਕਨੀਸ਼ੀਅਨ ਪਰਮਜੀਤ ਕੌਰ ਵਲੋਂ ਮੁਫ਼ਤ ਬਲੱਡ ਟੈਸਟ ਅਤੇ ਈ. ਸੀ. ਜੀ ਟੈਸਟ ਕੀਤੇ ਗਏ। ਕੈਂਪ ਦੌਰਾਨ ਸ਼ਾਮਲ ਮੁੱਖ ਮਹਿਮਾਨ ਰੀਜਨ ਚੇਅਰਮੈਨ ਲਾਇਨ ਕੁਲਦੀਪ ਭੂਸ਼ਨ ਨੇ ਕਲੱਬ ਦੀ ਸ਼ਲਾਘਾ ਕਰਦੇ ਹੋਏ ਅਤੇ ਜ਼ੋਨ ਚੇਅਰਪਰਸਨ ਦੀ ਲੈਟਰ ਦਿੰਦੇ ਹੋਏ ਕਿਹਾ ਕਿ ਡਿਸਟ੍ਰਿਕ ਗਵਰਨਰ 2026-27 ਲਾਇਨ ਜੀ. ਐਸ. ਭਾਟੀਆ ਵਲੋਂ ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਕਲੱਬ ਪ੍ਰਤੀ ਇਮਾਨਦਾਰੀ, ਸੇਵਾ ਭਾਵਨਾ ਤੇ ਲੀਡਰਸ਼ਿਪ ਦੀ ਕਾਬਲੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਸਟ੍ਰਿਕ 321-ਡੀ ਵਿੱਚ ਜ਼ੋਨ ਚੇਅਰਪਰਸਨ ਬੰਗਾ ਦੇ ਅਹੁਦੇ ਦੀ ਜਿੰਮੇਵਾਰੀ ਦਿੱਤੀ ਗਈ ਹੈ। ਨਵੇਂ ਬਣੇ ਸਾਲ 2026-27 ਦੇ ਜ਼ੋਨ ਚੇਅਰਪਰਸਨ ਮੀਨੂੰ ਭੁੱਟਾ ਵਲੋਂ ਆਏ ਹੋਏ ਮੀਡੀਆ ਦੇ ਰਾਹੀਂ ਡਿਸਟ੍ਰਿਕ ਗਵਰਨਰ ਜੀ. ਐਸ. ਭਾਟੀਆ ਵਲੋਂ ਜ਼ੋਨ ਚੇਅਰਪਰਸਨ ਦਾ ਮਾਣ ਬਖਸ਼ਣ ’ਤੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਮੁੱਖ ਮਹਿਮਾਨ ਰੀਜਨ ਚੇਅਰਮੈਨ ਕੁਲਦੀਪ ਭੂਸ਼ਨ, ਪਿੰਡ ਮਾਹਿਲ ਖੁਰਦ ਦੀ ਗ੍ਰਾਮ ਪੰਚਾਇਤ, ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਸਮੂਹ ਲਾਇਨ ਮੈਂਬਰਾਂ ਦਾ ਕੈਂਪ ਵਿੱਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਜੋਗ ਰਾਜ ਜੋਗੀ, ਬਲਵਿੰਦਰ ਸਿੰਘ ਸਬਾਕਾ ਚੈਅਰਮੈਨ, ਪਰਗਣ ਸਿੰਘ ਕਾਨੂੰਗੋ, ਬਲਬੀਰ ਪੰਚ, ਚਮਨ ਲਾਲ, ਧਰਮਵੀਰ ਪਾਲ, ਸੁਖਜਿੰਦਰ ਸਿੰਘ, ਵਨੀਤਾ ਕੁਮਾਰੀ, ਸੀਮਾ, ਪਰਮਜੀਤ ਕੌਰ, ਗੁਰਮੀਤ ਸਿੰਘ, ਐਹਮ, ਮੋਹਿਤ, ਪ੍ਰਿਯੰਕਾ ਕਲਸੀ, ਡਾਕਟਰ ਹੰਸ ਰਾਜ, ਪ੍ਰਵੀਨ ਕੁਮਾਰ, ਪ੍ਰਧਾਨ ਅਵਤਾਰ ਸਿੰਘ ਕੰਗਰੌੜ, ਉਪ ਪ੍ਰਧਾਨ ਨਿਰਮਲ ਸਿੰਘ, ਹਸਪਤਾਲ ਸਟਾਫ, ਜਮਨ ਲਾਲ ਤੇ ਸਮੂਹ ਪਿੰਡ ਮਾਹਿਲ ਖੁਰਦ ਦੇ ਗ੍ਰਾਮ ਪੰਚਾਇਤ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਹਜ਼ਰਤ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਯਾਦਗਾਰੀ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਹਰਨੇਕ ਸਿੰਘ ਬੜਵਾ ਸਰਕਲ ਜਾਡਲਾ ਦੇ ਜਥੇਦਾਰ ਨਿਯੁਕਤ, ਵਰਕਰਾਂ ’ਚ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।