13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਐਚ. ਆਰ. ਆਟੋਜ਼ ਬੰਗਾ ’ਚ ਲੱਗੇ ਜੂਨ ਸਮਰ ਮੇਲੇ ਨੂੰ ਗਾਹਕਾਂ ਵਲੋਂ ਭਰਵਾਂ ਹੁੰਗਾਰਾ

ਅਜੀਤ ਡੈਸਕ 28-06-2026
ਬੰਗਾ, 27 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਭਾਰਤ ਦੀ ਪ੍ਰਸਿੱਧ ਦੁਪਹੀਆ ਵਾਹਨ ਨਿਰਮਾਣ ਕੰਪਨੀ ਹੀਰੋ ਮੋਟੋ ਕੌਰਪ ਦੀ ਨਾਮੀ ਆਟੋ ਏਜੰਸੀ ਐਚ. ਆਰ. ਆਟੋਜ਼ ਬੰਗਾ ਵਿਖੇ ਲੱਗੇ ‘ਜੂਨ ਸਮਰ ਮੇਲੇ’ ਨੂੰ ਏਜੰਸੀ ਦੇ ਪਿਆਰੇ ਗਾਹਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੀਰੋ ਕੰਪਨੀ ਦੇ ਮੋਟਰ ਸਾਈਕਲਾਂ ਤੇ ਸਕੂਟਰਾਂ ਦੀ ਸੇਲ ਵੱਧਣ ਦਾ ਕਾਰਨ ਇਹ ਹੈ ਕਿ ਕੰਪਨੀ ਦਾ ਸਕੂਟਰ ਤੇ ਮੋਟਰਸਾਈਕਲ ਖਰੀਦਣ ’ਤੇ ਮਿਲ ਰਹੀਆਂ ਸਹੂਲਤਾਂ ਤੇ ਤੋਹਫੇ ਲਾਜਵਾਬ ਹਨ। ਇਸ ਸੰਬੰਧੀ ਇਹ ਜਾਣਕਾਰੀ ਪ੍ਰੈੱਸ ਨੂੰ ਏਜੰਸੀ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਲਧਾਣਾ ਉੱਚਾ ਵਲੋਂ ਦਿੱਤੀ ਗਈ। ਇਸ ਖੁਸ਼ੀ ਵਿਚ ਏਜੰਸੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੇਕ ਕੱਟਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸ. ਹਰਜਿੰਦਰ ਸਿੰਘ ਹੋਰਾਂ ਅੱਗੇ ਦੱਸਿਆ ਕਿ ਇਸ ਸੇਲ ਮੇਲੇ ’ਚ ਗਾਹਕਾਂ ਨੂੰ ਕਈ ਆਕਰਸ਼ਕ ਲਾਭ ਦਿੱਤੇ ਜਾ ਰਹੇ ਹਨ, ਜਿਨ੍ਹਾਂ ਵਿਚ ਮੁਫ਼ਤ ਪੈਟਰੋਲ ਟੈਂਕ ਫੁੱਲ ਕਰਨ, ਮੁਫ਼ਤ ਹੈਲਮੇਟ ਤੇ ਇਕ ਮੁਫ਼ਤ ਆਕਰਸ਼ਕ ਤੋਹਫਾ ਸ਼ਾਮਿਲ ਹੈ। ਇਸ ਤੋਂ ਇਲਾਵਾ ਡਾਊਨਪੇਮੈਂਟ ਸਿਰਫ 2026 ਰੁਪਏ ਤੋਂ ਸ਼ੁਰੂ ਕੀਤੀ ਗਈ ਹੈ ਜਦ ਕਿ ਪੁਰਾਣਾ ਵਾਹਨ ਬਦਲਣ ਵਾਲੇ ਗਾਹਕਾਂ ਨੂੰ 5100 ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ। ਏਜੰਸੀ ਪ੍ਰਬੰਧਕਾਂ ਨੇ ਦੱਸਿਆ ਕਿ ਸਾਡਾ ਮਕਸਦ ਗਾਹਕਾਂ ਨੂੰ ਵਧੀਆ ਵਾਹਨ ਢੁੱਕਵੀਂ ਕੀਮਤ ’ਤੇ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਮਿਲ ਰਹੇ ਪਿਆਰ ਤੇ ਭਰੋਸੇ ਕਰਕੇ ਅਦਾਰਾ ਗਾਹਕਾਂ ਲਈ ਖਾਸ ਪੇਸ਼ਕਸ਼ਾਂ ਅਤੇ ਸਹੂਲਤਾਂ ਲੈ ਕੇ ਆਉਂਦਾ ਹੈ। ਇਸ ਮੌਕੇ ਬਲਜੋਤ ਸਿੰਘ ਸਹਾਇਕ ਐਮ. ਡੀ., ਗੁਰਚਰਨ ਸਿੰਘ ਐਮ. ਡੀ. ਜੀ. ਐਸ. ਫਾਇਨੈਂਸ, ਸੁਖਜਿੰਦਰ ਸਿੰਘ ਜਨਰਲ ਮੈਨੇਜਰ ਐਚ. ਆਰ. ਗਰੁੱਪ, ਪੂਜਾ ਮੈਨੇਜਰ ਐਚ. ਆਰ. ਆਟੋ, ਪੁਸ਼ਪਿੰਦਰ ਸਿੰਘ, ਮੈਡਮ ਨੀਤੂ ਚੌਧਰੀ, ਮੈਡਮ ਅਰਚਨਾਂ, ਮੈਡਮ ਜਸਪ੍ਰੀਤ ਕੌਰ, ਸਿਮਰਪ੍ਰੀਤ ਕੌਰ, ਕਮਲਪ੍ਰੀਤ ਕੌਰ, ਚੰਦਰ ਸ਼ੇਖਰ, ਸਮੀਰ ਤੇ ਸਰਬਜੀਤ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਨਵਾਂਸ਼ਹਿਰ ’ਚ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ ’ਤੇ ਕਰਵਾਇਆ ਸਮਾਗਮ ਅਗਲੀ ਖ਼ਬਰ ਖੰਨਾ ਵਲੋਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।