13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਖੰਨਾ ਵਲੋਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ

ਅਜੀਤ ਡੈਸਕ 28-06-2026
ਹੁਸ਼ਿਆਰਪੁਰ, 27 ਜੂਨ (ਹਰਪ੍ਰੀਤ ਕੌਰ)-ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਖੰਨਾ ਨੇ ਉੱਚੀ ਬਸੀ ਸੈਨਿਕ ਸਟੇਸ਼ਨ ਦੇ ਆਸ-ਪਾਸ ਦੇ ਪਿੰਡਾਂ ਵਿਚ ਨਿਰਮਾਣ ਅਤੇ ਵਿਕਾਸ ਸੰਬੰਧੀ ਲਗਾਈਆਂ ਪਾਬੰਦੀਆਂ ਨੂੰ ਲੈ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਕੇਂਦਰੀ ਰਾਜ ਮੰਤਰੀ ਨੂੰ ਜਾਣੂ ਕਰਵਾਇਆ। ਖੰਨਾ ਨੇ ਦੱਸਿਆ ਕਿ ਇਥੋਂ ਦੇ ਲੋਕਾਂ ਨੂੰ ਘਰ ਬਣਾਉਣ, ਨਵੀਨੀਕਰਨ ਕਰਨ ਤੇ ਵਿਕਾਸ ਸੰਬੰਧੀ ਹੋਰ ਕੰਮ ਕਰਨ ਲਈ ਪ੍ਰਵਾਨਗੀ ਲੈਣ ਵਾਸਤੇ ਗੁੰਝਲਦਾਰ ਪ੍ਰਕਿਰਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰਿਆਣਾ ਕਸਬੇ ਵਿਚ ਰੱਖਿਆ ਮੰਤਰਾਲੇ ਦੀ ਲਗਪਗ 31 ਏਕੜ ਖਾਲੀ ਪਈ ਜ਼ਮੀਨ ਦਾ ਉਪਯੋਗ ਕੰਪਰੈਸਡ ਬਾਇਓ ਗੈਸ ਪਲਾਂਟ ਦੀ ਸਥਾਪਨਾ ਕਰਨ ਦਾ ਵੀ ਪ੍ਰਸਤਾਵ ਹੈ। ਐਚ. ਪੀ. ਸੀ. ਐਲ. ਦੀਆਂ ਟੀਮਾਂ ਵਲੋਂ ਇਸ ਮਹੀਨੇ ਜ਼ਮੀਨ ਦਾ ਨਿਰੀਖਣ ਕਰਨ ਤੋਂ ਬਾਅਦ ਲਗਪਗ 15 ਏਕੜ ਜ਼ਮੀਨ ਨੂੰ ਇਸ ਪ੍ਰਾਜੈਕਟ ਲਈ ਯੋਗ ਮੰਨਿਆ ਗਿਆ ਹੈ। ਖੰਨਾ ਨੇ ਸੁਝਾਅ ਦਿੱਤਾ ਕਿ ਰੱਖਿਆ ਖੇਤਰ ਵਿਚ ਪਾਬੰਦੀ ਵਾਲੇ ਇਲਾਕਿਆਂ ਵਿਚ ਨਿਰਮਾਣ ਸੰਬੰਧੀ ਪ੍ਰਵਾਨਗੀ ਦੀਆਂ ਪ੍ਰਕਿਰਿਆਵਾਂ ਨੂੰ ਸਰਲ ਤੇ ਸਮਾਂਬੱਧ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲੇ ਦਾ ਯਤਨ ਸਵੱਛ ਊਰਜਾ ਉਤਪਾਦਨ, ਪਰਾਲੀ ਸਾੜਣ ਦੀ ਸਮੱਸਿਆ ਦਾ ਹੱਲ, ਜੈਵਿਕ ਖਾਦ ਨਿਰਮਾਣ ਤੇ ਸਥਾਨਕ ਰੁਜ਼ਗਾਰ ਸਿਰਜਣ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਸਿੱਧ ਹੋ ਸਕਦਾ ਹੈ।
ਪਿਛਲੀ ਖ਼ਬਰ ਐਚ. ਆਰ. ਆਟੋਜ਼ ਬੰਗਾ ’ਚ ਲੱਗੇ ਜੂਨ ਸਮਰ ਮੇਲੇ ਨੂੰ ਗਾਹਕਾਂ ਵਲੋਂ ਭਰਵਾਂ ਹੁੰਗਾਰਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਖ਼ਾਲਸਾ ਕਾਲਜ ਨੂੰ ਬੀ. ਐੱਸ. ਸੀ. ਆਰਟੀਫਿਸ਼ਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਕੋਰਸ ਦੀ ਮਾਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।