13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਨਵਾਂਸ਼ਹਿਰ ’ਚ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ ’ਤੇ ਕਰਵਾਇਆ ਸਮਾਗਮ

ਅਜੀਤ ਡੈਸਕ 28-06-2026
ਨਵਾਂਸ਼ਹਿਰ, 27 ਜੂਨ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋਂ ਨਸ਼ਾ ਮੁਕਤ ਭਾਰਤ ਸਪਤਾਹ 2026 ਦੇ ਇਕ ਹਫਤੇ ਦੀਆਂ ਗਤੀਵਿਧੀਆਂ ਦੀ ਲਗਾਤਾਰਤਾ ਵਿਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ (ਰਿਟਾ. ਆਈ. ਏ. ਐਸ.), ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਦੀ ਅਗਵਾਈ ਹੇਠ ‘ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ’ ਦੇ ਸੰਬੰਧ ਵਿਚ ਸੈਮੀਨਾਰ ‘ਸੰਧੂ ਇਸੰਟੀਚਿਊਟ ਆਫ ਨਰਸਿੰਗ ਮਹਾਲੋਂ’ (ਨਵਾਂਸ਼ਹਿਰ) ਵਿਖੇ ਕਰਵਾਇਆ, ਜਿਸ ਦੀ ਪ੍ਰਧਾਨਗੀ ਸ੍ਰੀਮਤੀ ਅਮਨਦੀਪ ਕੌਰ ‘ਨਰਸਿੰਗ ਟਿਊਟਰ’ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦਾ ਥੀਮ ‘ਨਸ਼ਾ ਮੁਕਤ ਭਾਰਤ ਅਭਿਆਨ-ਵਿਕਸਤ ਭਾਰਤ ਦੀ ਪਹਿਚਾਣ’ ਦੇ ਆਧਾਰ ’ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ. ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਨਰਸਿੰਗ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਇਹ ਦਿਨ ਵਿਸ਼ਵ ਪੱਧਰ ਤੇ 1989 ਤੋਂ ਮਨਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਨਸ਼ਿਆ ਪ੍ਰਤੀ ਜਾਗੂਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 145 ਕਰੋੜ ਦੀ ਆਬਾਦੀ ਵਿਚੋਂ 37 ਕਰੋੜ ਲੋਕ ਵੱਖ-ਵੱਖ ਤਰਾਂ ਦੇ ਨਸ਼ੇ ਕਰਦੇ ਹਨ, ਜਿਸ ਨਾਲ ਸਰੀਰਕ, ਮਾਨਸਿਕ, ਸਿਹਤ ਬਰਬਾਦ ਹੋ ਰਹੀ ਹੈ। ਆਰਥਿਕ ਨੁਕਸਾਨ ਦੇ ਨਾਲ ਨਾਲ ਸਮਾਜਿਕ ਤੌਰ ’ਤੇ ਅਸਾਵਾਪਣ ਵੱਧ ਰਿਹਾ ਹੈ। ਵਿਦਿਆਰਥੀ ਖਾਸ ਕਰਕੇ ਡਾਕਟਰੀ ਕਿੱਤੇ ਨਾਲ ਜੁੜੇ ਹੋਏ ਵਿਅਕਤੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅੱਜ ਨਸ਼ੇ ਦੇ ਕਾਰਨ ਐਚ. ਆਈ. ਵੀ., ਕਾਲਾ ਪੀਲੀਆ ਆਦਿ ਵਾਇਰਸ ਨਾਲ ਪੀੜਤ ਵੱਧ ਰਹੇ ਹਨ ਤੇ ਨਿਪੁੰਸਕਤਾ ਵੀ ਵੱਧ ਰਹੀ ਹੈ। ਨਸ਼ਿਆਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਹਰ ਭਾਰਤੀ ਅੱਗੇ ਆਵੇ। ਇਸ ਮੌਕੇ ਸ੍ਰੀਮਤੀ ਕਮਲਜੀਤ ਕੌਰ, ਕੌਸਲਰ ਨੇ ਕੇਂਦਰ ਦੇ ਕੰਮ ਕਰਨ ਦੇ ਢੰਗ ਤਰੀਕੇ ਬਾਰੇ ਜਾਣਕਾਰੀ ਦੇਣ ਨਾਲ-ਨਾਲ ਮੁਫਤ ਇਲਾਜ, ਕਾਊਂਸਲਿੰਗ, ਖੇਡਾਂ (ਇਨਡੋਰ) ਤੇ ਗਤੀਵਿਧੀਆ ਬਾਰੇ ਵਿਸਥਾਰ ਨਾਲ ਗੱਲ ਕੀਤੀ। ਇਸ ਮੌਕੇ ਨਸ਼ਿਆਂ ਪ੍ਰਤੀ ਸਭ ਨੇ ਪ੍ਰਣ ਲਿਆ। ਅੰਤ ਵਿਚ ਅਮਨਦੀਪ ਕੌਰ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਭਜੋਤ ਕੌਰ, ਹਰਪ੍ਰੀਤ ਕੌਰ, ਹਰਸ਼, ਚਰਨਜੀਤ ਕੌਰ, ਹਰਜੋਤ ਸਿੰਘ, ਗੁਰਪ੍ਰੀਤ ਸਿੰਘ, ਸੁਖਰਾਜ ਤੇ ਵੱਡੀ ਗਿਣਤੀ ਵਿਚ ਨਰਸਿੰਗ ਦੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਰੌਬੀ ਕੰਗ ਨੂੰ ਸ਼ੁਭਕਾਮਨਾਵਾਂ ਭੇਟ ਅਗਲੀ ਖ਼ਬਰ ਐਚ. ਆਰ. ਆਟੋਜ਼ ਬੰਗਾ ’ਚ ਲੱਗੇ ਜੂਨ ਸਮਰ ਮੇਲੇ ਨੂੰ ਗਾਹਕਾਂ ਵਲੋਂ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।