22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਆਰ. ਟੀ. ਓ. ਨਵਾਂਸ਼ਹਿਰ ਵਲੋਂ ਬੱਛੂਆਂ ਟੋਲ ਪਲਾਜ਼ਾ ’ਤੇ ਅਚਨਚੇਤ ਜਾਂਚ

ਅਜੀਤ ਡੈਸਕ 26-06-2026

ਕਾਠਗੜ੍ਹ, 25 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਅਧੂਰੇ ਕਾਗਜ਼ਾਤ ਲੈ ਕੇ ਸੜਕਾਂ ’ਤੇ ਦੌੜਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਆਰ. ਟੀ. ਓ. ਨਵਾਂਸ਼ਹਿਰ ਇੰਦਰਪਾਲ ਵਲੋਂ ਨੈਸ਼ਨਲ ਹਾਈਵੇ ’ਤੇ ਸਥਿਤ ਟੋਲ ਪਲਾਜ਼ਾ ਬੱਛੂਆਂ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਅਚਨਚੇਤ ਜਾਂਚ ਕੀਤੀ ਗਈ। ਕਾਰਵਾਈ ਸੰਬੰਧੀ ਆਰ. ਟੀ. ਓ. ਇੰਦਰਪਾਲ ਨੇ ਦੱਸਿਆ ਕਿ ਜਾਂਚ ਦੌਰਾਨ ਕੁੱਲ 7 ਵਾਹਨਾਂ ਦੇ ਚਲਾਨ ਕੀਤੇ ਗਏ ਹਨ, ਜਿਨ੍ਹਾਂ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 2 ਟੂਰਿਸਟ ਬੱਸਾਂ ਅਤੇ 2 ਸਟੇਜ ਕੈਰੇਜ ਬੱਸਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਸੜਕ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਵਾਲੇ 1 ਓਵਰਲੋਡ ਵਾਹਨ ਤੇ 2 ਓਵਰਹਾਈਟ (ਨਿਰਧਾਰਿਤ ਉਚਾਈ ਤੋਂ ਵੱਧ) ਵਾਹਨਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਦਿਆਂ ਮੌਕੇ ’ਤੇ ਚਲਾਨ ਕੀਤੇ ਗਏ ਹਨ।

ਪਿਛਲੀ ਖ਼ਬਰ ਕੇ. ਡੀ. ਵੈਦ ਵਲੋਂ ਚੋਣ ਪ੍ਰਕਿਰਿਆ ਰਾਹੀਂ ਯੂਥ ਕਾਂਗਰਸ ਦੇ ਨਵੇਂ ਚੁਣੇ ਅਹੁਦੇਦਾਰ ਸਨਮਾਨਿਤ ਅਗਲੀ ਖ਼ਬਰ ਭੂਪੇ ਸ਼ਾਹ ਦਰਬਾਰ ’ਤੇ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।