22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਮੌਜੂਦਾ ਸਰਕਾਰ ਖੰਡ ਦੇ ਭਾਅ ਨੂੰ ਤੁਰੰਤ ਘਟਾਉਣ ’ਚ ਪਹਿਲਕਦਮੀ ਕਰੇ - ਬੱਲ

ਬਲਾਚੌਰ, 21 ਅਗਸਤ (ਨਰੇਸ਼ ਧੌਲ) - ਮੌਜੂਦਾ ਸਰਕਾਰ ਨੂੰ ਖੰਡ ਦੇ ਭਾਅ ਨੂੰ ਘਟਾਉਣ ’ਚ ਤੁਰੰਤ ਹੀ ਪਹਿਲਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪੰਜਾਬ ਵਾਸੀਆਂ ਨੂੰ ਕੁੱਝ ਰਾਹਤ ਮਹਿਸੂਸ ਹੋ ਸਕੇ। ਇਹ ਪ੍ਰਗਟਾਵਾ ਨੌਜਵਾਨ ਕਿਸਾਨ ਆਗੂ ਗਗਨਦੀਪ ਸਿੰਘ ਬੱਲ ਪਿੰਡ ਬਛੌੜੀ ਵਾਲਿਆਂ ਨੇ ਖੰਡ ਦੇ ਭਾਅ ਵਿੱਚ ਹੋਏ ਭਾਰੀ ਵਾਧੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ।

ਗਗਨਦੀਪ ਸਿੰਘ ਬੱਲ ਬਛੌੜੀ 22-08-2026
ਬਲਾਚੌਰ, 21 ਅਗਸਤ (ਨਰੇਸ਼ ਧੌਲ) - ਮੌਜੂਦਾ ਸਰਕਾਰ ਨੂੰ ਖੰਡ ਦੇ ਭਾਅ ਨੂੰ ਘਟਾਉਣ ’ਚ ਤੁਰੰਤ ਹੀ ਪਹਿਲਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪੰਜਾਬ ਵਾਸੀਆਂ ਨੂੰ ਕੁੱਝ ਰਾਹਤ ਮਹਿਸੂਸ ਹੋ ਸਕੇ। ਇਹ ਪ੍ਰਗਟਾਵਾ ਨੌਜਵਾਨ ਕਿਸਾਨ ਆਗੂ ਗਗਨਦੀਪ ਸਿੰਘ ਬੱਲ ਪਿੰਡ ਬਛੌੜੀ ਵਾਲਿਆਂ ਨੇ ਖੰਡ ਦੇ ਭਾਅ ਵਿੱਚ ਹੋਏ ਭਾਰੀ ਵਾਧੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਦੌਰਾਨ ਹੀ ਖੰਡ ਦੇ ਭਾਅ ਵਿੱਚ ਆਏ ਵੱਡੇ ਉਛਾਲ ਕਾਰਨ ਹਰ ਵਰਗ ਦੇ ਘਰੇਲੂ ਬਜਟ ਨੂੰ ਵੱਡੀ ਸੱਟ ਵੱਜੀ ਹੈ ਕਿਉਂਕਿ ਖੰਡ ਇੱਕ ਅਜਿਹਾ ਉਤਪਾਦ ਹੈ ਜੋ ਹਰ ਘਰ ਵਿੱਚ ਬਿਨਾਂ ਨਾਗਾ ਕੀਤਿਆਂ ਵਰਤਿਆ ਜਾਂਦਾ ਹੈ ਜਿਸ ਕਾਰਨ ਵਧਾਏ ਗਏ ਭਾਅ ਨਾਲ ਹਰ ਵਰਗ ਦੇ ਲੋਕ ਇਸ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਖੰਡ ਦੇ ਭਾਅ ਨੂੰ ਤੁਰੰਤ ਹੀ ਪਹਿਲਾਂ ਵਾਲੇ ਸਥਾਨ ’ਤੇ ਲਿਆਂਦਾ ਜਾਵੇ।
ਪਿਛਲੀ ਖ਼ਬਰ ਪਿੰਡ ਭਰੋਮਜਾਰਾ ਤੋਂ ‘ਮੁਫ਼ਤ ਤੀਰਥ ਯਾਤਰਾ’ ਦੀ ਬੱਸ ਹੋਈ ਰਵਾਨਾ ਅਗਲੀ ਖ਼ਬਰ ਬੰਗਾ ਹਲਕੇ ਵਿੱਚ ਸਟੇਡੀਅਮ, ਓਪਨ ਜਿੰਮ ਤੇ ਖੇਡਾਂ ਲਈ 20 ਕਰੋੜ ਦੀ ਰਾਸ਼ੀ ਖਰਚ ਕੀਤੀ ਜਾਵੇਗੀ - ਡਾ. ਸੁੱਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।