08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਔੜ ’ਚ ਜਨਤਕ ਥਾਵਾਂ ’ਤੇ ਤੰਬਾਕੂ ਅਤੇ ਸਿਗਰਟਨੋਸ਼ੀ ਕਰਨ ਵਾਲਿਆ ਦੇ ਕੀਤੇ ਚਲਾਨ

ਅਜੀਤ ਡੈਸਕ 25-06-2026

ਔੜ, 24 ਜੂਨ (ਗੁਰਨਾਮ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਤਹਿਤ ਹੁੱਕਾ ਬਾਰ ਚਲਾਉਣ, ਈ ਸਿਗਰਟ ਅਤੇ ਖੁੱਲ੍ਹੀ ਸਿਗਰਟ ਵੇਚਣ ਵਾਲਿਆ ਖਿਲਾਫ ਸਿਹਤ ਵਿਭਾਗ ਵਲੋਂ ਕੋਟਪਾ ਐਕਟ 2003 ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪਿੰਡ ਔੜ ਵਿਖੇ ਜਾਣਕਾਰੀ ਦਿੰਦਿਆ ਸਿਹਤ ਇੰਸਪੈਕਟਰ ਬਲਵੰਤ ਰਾਮ ਨੇ ਦੱਸਿਆ ਕਿ ਇਸ ਐਕਟ ਅਧੀਨ ਤੰਬਾਕੂ ਦੀ ਪ੍ਰਦਰਸ਼ਨੀ ਕਰਨ ਵਾਲੇ ਅਤੇ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਸਕੂਲ, ਕਾਲਜ ਜਾਂ ਧਾਰਮਿਕ ਅਸਥਾਨ ਆਦਿ ਦੇ 100 ਮੀਟਰ ਦੇ ਘੇਰੇ ਅੰਦਰ ਕੋਈ ਵੀ ਤੰਬਾਕੂ ਜਾ ਤੰਬਾਕੂ ਨਾਲ ਨਿਰਮਿਤ ਪਦਾਰਥ ਵੇਚਣ ‘ਤੇ ਪਾਬੰਦੀ ਹੋਵੇਗੀ। ਸਾਰੇ ਸਰਕਾਰੀ ਅਦਾਰਿਆ, ਸਕੂਲਾਂ, ਕਾਲਜਾਂ ਆਦਿ ਵਿਖੇ ਤੰਬਾਕੂਨੋਸ਼ੀ ਬਾਰੇ ਚਿਤਾਵਨੀ ਬੋਰਡ ਜਰੂਰੀ ਲੱਗੇ ਹੋਣੇ ਚਾਹੀਦੇ ਹਨ। ਜਨਤਕ ਥਾਵਾਂ ਸਮੇਤ ਦੁਕਾਨਦਾਰਾਂ ਨੂੰ ਤੰਬਾਕੂਨੋਸ਼ੀ ਤੋਂ ਦੂਰ ਰਹਿਣ ਅਤੇ ਇਸ ਸਬੰਧੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਸਿਗਰਟ, ਬੀੜੀ ਅਤੇ ਤੰਬਾਕੂ ਤੋਂ ਬਣੇ ਪਦਾਰਥ ਨਾ ਦੇਣ ਲਈ ਕਿਹਾ। ਉਨ੍ਹਾਂ ਚੈਕਿੰਗ ਦੌਰਾਨ ਕਿਹਾ ਕਿ ਇਸ ਐਕਟ ਅਧੀਨ ਕੋਈ ਵੀ ਦੁਕਾਨਦਾਰ, ਖੋਖਾ ਮਾਲਿਕ ਗਾਹਕ ਨੂੰ ਖੁੱਲੀ ਸਿਗਰਟ ਅਤੇ ਸੁਗੰਧਤ ਤੰਬਾਕੂ ਨਹੀ ਵੇਚ ਸਕਦਾ ਅਤੇ ਉਸਦੀ ਦੁਕਾਨ ‘ਤੇ ਚਿਤਾਵਨੀ ਬੋਰਡ ਲਾਜਮੀ ਲੱਗਿਆ ਹੋਣਾ ਚਾਹੀਦਾ ਹੈ। ਬੀਅਰ ਬਾਰ ’ਚ ਵੀ ਹੁੱਕਾ ਬਾਰ ਚਲਾਉਣਾ ਸਖਤ ਮਨ੍ਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰਿਆਨਾ, ਮਨਿਆਰੀ ਅਤੇ ਹੋਰ ਖਾਧ ਪਦਾਰਥ ਵੇਚਣ ਵਾਲੀਆ ਦੁਕਾਨਾਂ ‘ਤੇ ਵੀ ਤੰਬਾਕੂ ਪਦਾਰਥ ਨਹੀ ਵੇਚੇ ਜਾ ਸਕਦੇ। ਅਜਿਹਾ ਕਰਨ ਦੀ ਸੂਰਤ ਵਿੱਚ ਦੁਕਾਨਦਾਰ ਨੂੰ ਸਜਾ ਤੇ ਜੁਰਮਾਨਾ ਹੋਣ ਦੇ ਨਾਲ-ਨਾਲ ਦੁਕਾਨ ਦਾ ਫੂਡ ਲਾਈਸੰਸ ਵੀ ਰੱਦ ਕੀਤਾ ਜਾ ਸਕਦਾ ਹੈ। ਇਸ ਮੌਕੇ ‘ਤੇ ਉਨ੍ਹਾਂ ਨਾਲ ਹੈਲਥ ਵਰਕਰ ਸਚਦੀਪ ਸਿੰਘ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਕਲੇਰਾਂ ਦੇ ਕ੍ਰਿਕਟ ਟੂਰਨਾਮੈਂਟ ’ਚ ਰਟੈਂਡਾ ਦੀ ਟੀਮ ਰਹੀ ਜੇਤੂ ਅਗਲੀ ਖ਼ਬਰ ਰੁੱਖ ਤੇ ਮਨੁੱਖ ਦਾ ਰਿਸ਼ਤਾ ਆਦਿ ਕਾਲ ਤੋਂ ਹੈ -ਚੋਪੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।