08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਆਈ.ਟੀ.ਆਈ ਸਟੇਡੀਅਮ ਦੇ ਸੁਧਾਰ ਲਈ ਵਿਦਿਆਰਥੀ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੂੰ ਮਿਲੇ

ਅਜੀਤ ਡੈਸਕ 25-06-2026

ਨਵਾਂਸ਼ਹਿਰ, 24 ਜੂਨ (ਦੀਦਾਰ ਸਿੰਘ ਸ਼ੇਤਰਾ)-ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਨਵਾਂਸ਼ਹਿਰ ਦੇ “ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਆਈ.ਟੀ.ਆਈ ਸਟੇਡੀਅਮ” ਨੂੰ ਦਰਪੇਸ਼ ਸਮੱਸਿਆਵਾਂ ਨੂੰ ਲਗਾਤਾਰ ਉਠਾਉਂਦੀ ਆ ਰਹੀ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਧਰਮਕੋਟ, ਆਈ.ਟੀ.ਆਈ ਪ੍ਰਧਾਨ ਕਰਨ ਸ਼ਰਮਾ, ਮਨਦੀਪ ਸਿੰਘ ਸਨਾਵਾ ਅਤੇ ਨੌਜਵਾਨ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਗਰਾਊਂਡ ਦੇ ਟਰੈਕ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ। ਮਹੀਨੇ ਵਿੱਚ ਇੱਕ ਵਾਰ ਗਰਾਊਂਡ ਦੀ ਸਹੀ ਢੰਗ ਨਾਲ ਸਫਾਈ ਕਰਵਾਈ ਜਾਵੇ, ਟਰੈਕ ਨੂੰ ਪਾਣੀ ਲਗਵਾਉਣ ਦੇ ਲਈ ਸਬਮਰਸੀਬਲ ਬੋਰ ਕਰਵਾ ਕੇ ਪਾਣੀ ਦਾ ਯੋਗ ਪ੍ਰਬੰਧ ਕੀਤਾ ਜਾਵੇ। ਵਿਦਿਆਰਥੀ ਮੰਗ ਕਰ ਰਹੇ ਹਨ ਕਿ ਗਰਾਊਂਡ ਅਤੇ ਟਰੈਕ ‘ਤੇ ਕਿਸੇ ਵੀ ਪ੍ਰਕਾਰ ਦੇ ਵਾਹਨ ਦੀ ਐਂਟਰੀ ‘ਤੇ ਪਬੰਦੀ ਲਗਾਈ ਜਾਵੇ ਅਤੇ ਠੀਕ ਢੰਗ ਨਾਲ ਫੇਸਿੰਗ ਕੀਤੀ ਜਾਵੇ ਤਾਂ ਕਿ ਜਾਨਵਰ ਅਵਾਰਾ ਪਸ਼ੂ ਆਦਿ ਅੰਦਰ ਨਾ ਵੜ੍ਹ ਸਕਣ। ਉਹਨਾਂ ਮੈਂਬਰ ਪਾਰਲੀਮੈਂਟ ਕੰਗ ਨੂੰ ਦੱਸਿਆ ਕਿ ਇਸ ਗਰਾਊਂਡ ਵਿੱਚ ਸਵੇਰੇ-ਸ਼ਾਮ ਛੋਟੀ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਬਜ਼ੁਰਗ ਬਿਮਾਰੀਆਂ ਰਹਿਤ ਚੰਗੀ ਜ਼ਿੰਦਗੀ ਜਿਉਣ ਦੇ ਲਈ ਗਰਾਊਂਡ ਦੇ ਵਿੱਚ ਕਸਰਤ ਕਰਦੇ ਹਨ, ਉੱਥੇ ਹੀ ਵਿਦਿਆਰਥੀ-ਨੌਜਵਾਨ ਆਰਮੀ, ਪੁਲਿਸ ਅਤੇ ਸੰਬੰਧਿਤ ਹੋਰ ਵਿਭਾਗਾਂ ਦੇ ਵਿੱਚ ਭਰਤੀ ਹੋਣ ਦੇ ਲਈ ਰੋਜ਼ਾਨਾ ਦਿਨ-ਰਾਤ ਤਿਆਰੀ ਹਿੱਤ ਮਿਹਨਤ ਕਰਦੇ ਹਨ ਅਤੇ ਆਪਣੇ ਦੇਸ਼ ਦੇ ਲਈ ਮੈਡਲ ਲਿਆਉਣ ਦੇ ਲਈ ਐਥਲੀਟ ਵੀ ਚੰਗੀ ਮਿਹਨਤ ਕਰਦੇ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਉਪਰੋਕਤ ਦੱਸੀਆਂ ਲੋੜਾਂ ਦੀ ਗੈਰਮੌਜੂਦਗੀ ਵਿੱਚ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨੇ ਪੈਂਦਾ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਇਸ ਮੌਕੇ ਗਰਾਉਂਡ ਦਾ ਦੌਰਾ ਵੀ ਕੀਤਾ ਅਤੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਦੀ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਹੋ ਚੁੱਕੀ ਹੈ। ਉਹਨਾਂ ਨੇ ਭਰੋਸਾ ਦਿਵਾਇਆ ਕਿ ਮੇਰੀ ਅਗਲੀ ਨਵਾਂਸ਼ਹਿਰ ਫੇਰੀ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਸਮਸਿਆਵਾਂ ਹੱਲ ਹੋ ਚੁੱਕੀਆਂ ਹੋਣਗੀਆਂ। ਉਹਨਾਂ ਨੇ ਵਿਦਿਆਰਥੀਆਂ ਨੂੰ ਹੋਰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਮਨ, ਚੇਤਨ, ਬੌਬੀ, ਹਰਮਨ ਜਨਾਗਲ, ਮਨੀ, ਗੌਰਵ, ਹਰਮਨ ਦੁੱਗ, ਦੀਪੂ ਆਦਿ ਐਥਲੀਟ ਮੌਜੂਦ ਸਨ।

ਪਿਛਲੀ ਖ਼ਬਰ ਸਲੋਹ ਦੇ ਬੂਥ ’ਤੇ ਏਜੰਟਾਂ ਨਾਲ ਵਿਸ਼ੇਸ਼ ਐਸ.ਆਈ.ਆਰ ਸੰਬੰਧੀ ਕੀਤੀ ਮੀਟਿੰਗ ਅਗਲੀ ਖ਼ਬਰ ਸਰਕਾਰ ਵਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ -ਡਾ. ਸੁੱਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।