11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਬੰਗਾ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਖਮਾਚੋਂ ਦੇ ਮੋੜ ’ਤੇ ਬਜਰੀ ਦਾ ਭਰਿਆ ਟਿੱਪਰ ਪਲਟਿਆ

ਅਜੀਤ ਡੈਸਕ 23-06-2026

ਬੰਗਾ, 22 ਜੂਨ (ਧਰਮਵੀਰ ਪਾਲ)-ਬੰਗਾ ਗੜਸ਼ੰਕਰ ਮੁੱਖ ਮਾਰਗ ‘ਤੇ ਪਿੰਡ ਖਮਾਚੋਂ ਦੇ ਖਤਰਨਾਕ ਮੋੜ ‘ਤੇ ਬੱਜਰੀ ਦਾ ਭਰਿਆ ਟਿੱਪਰ ਪਲਟਣ ਦਾ ਸਮਾਾਚਾਰ ਹੈ। ਜਾਣਕਾਰੀ ਅਨੁਸਾਰ ਟਿੱਪਰ ਚਾਲਕ ਸੋਢੀ ਰਾਮ ਨੇ ਦੱਸਿਆ ਉਹ ਕਾਨਪੁਰ ਖੂਹੀ ਤੋਂ ਬੱਜਰੀ ਦਾ ਭਰਿਆ ਟਿੱਪਰ ਲੈ ਕੇ ਬਹਿਰਾਮ ਜਾ ਰਿਹਾ ਸੀ ਜਦੋਂ ਤੜਕੇ 4 ਕੁ ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਪੁੱਜਾ ਤਾਂ ਸਾਹਮਣੇ ਤੋਂ ਇਕ ਤੇਜ ਰਫਤਾਰ ਟਰੱਕ ਆ ਰਿਹਾ ਸੀ, ਜਿਸ ਨੂੰ ਬਚਾਉਂਦੇ ਹੋਏ ਟਿੱਪਰ ਦਾ ਸੰਤੁਲਨ ਵਿਗੜਨ ਕਾਰਨ ਬੱਜਰੀ ਦਾ ਭਰਿਆ ਟਿੱਪਰ ਪਲਟ ਗਿਆ ਤੇ ਮੇਰੇ ਮਾਮੂਲੀ ਸੱਟਾਂ ਲੱਗੀਆਂ ਪਰਮਾਤਮਾ ਦੀ ਕਿਰਪਾ ਨਾਲ ਮੇਰੀ ਜਾਨ ਬਚ ਗਈ। ਇਸ ਸੰਬੰਧੀ ਮੌਕੇ ‘ਤੇ ਪੁੱਜੇ ਪਿੰਡ ਦੇ ਸਰਪੰਚ ਬਲਵੰਤ ਰਾਏ ਤੇ ਹੋਰ ਮੋਹਤਵਰ ਸੱਜਣਾਂ ਨੇ ਦੱਸਿਆ ਕਿ ਇਸ ਮੋੜ ‘ਤੇ ਆਏ ਦਿਨ ਕੋਈ ਨਾ ਕੋਈ ਭਿਆਨਕ ਹਾਦਸਾ ਵਾਪਰਦਾ ਰਹਿੰਦਾ ਹੈ। ਬਹੁਤ ਵਾਰ ਇਸੇ ਮੋੜ ‘ਤੇ ਜਾਨੀ ‘ਤੇ ਮਾਲੀ ਨੁਕਸਾਨ ਹੋ ਚੁੱਕਾ ਹੈ, ਪਰ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਸਰਕਾਰ ਨੂੰ ਗੁਹਾਰ ਲਗਾਈ ਕਿ ਸੜਕ ਦੇ ਦੋਵੇਂ ਪਾਸਿਆਂ ‘ਤੇ ਸਪੀਡ ਬ੍ਰੇਕਰ ਬਣਾਏ ਜਾਣ ਤਾਂ ਕਿ ਇੱਥੋਂ ਲੰਘਣ ਵਾਲੇ ਵਾਹਨਾਂ ਦੀ ਚਾਲ ਮੱਧਮ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸੜਕ ‘ਤੇ ਰਹਿਣ ਵਾਲੇ ਲੋਕ ਜਾਂ ਦੁਕਾਨਦਾਰ ਹਰ ਵਕਤ ਸਹਿਮ ਦੇ ਮਾਹੌਲ ਵਿੱਚ ਰਹਿੰਦੇ ਹਨ। ਸਰਕਾਰ ਤੇ ਪ੍ਰਸ਼ਾਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ। ਇਸ ਮੌਕੇ ਬਲਵੰਤ ਰਾਏ ਸਰਪੰਚ, ਗਿਆਨੀ ਮਿੱਤਰ ਸਿੰਘ, ਨਛੱਤਰ ਸਿੰਘ, ਭਾਗ ਰਾਮ, ਬਲਜੀਤਾ, ਮਹਿੰਦਰ ਸਿੰਘ, ਰਾਜ ਕੁਮਾਰ ਪੰਚ, ਨਿਰਮਲ ਸਿੰਘ, ਇੰਦਰਜੀਤ ਸਿੰਘ ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਹੁਸਨ ਲਾਲ, ਗੁਰਵਿੰਦਰ ਸਿੰਘ, ਨਵਦੀਪ ਸਿੰਘ, ਪ੍ਰਿੰਸ, ਰੋਹਿਤ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ‘ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਿਤ ਵਾਇਰਲ ਵੀਡੀਓ ਦਾ’ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਦੀ ਪਾਲਣਾ ਲਈ ਪ... ਅਗਲੀ ਖ਼ਬਰ ਪੰਜਾਬ ਦੇ ਰਾਜਪਾਲ ਦੇ ਸੰਭਾਵਿਤ ਦੌਰੇ ਦੇ ਮੱਦੇਨਜ਼ਰ ਕੂੜੇ ਦੇ ਡੰਪ ਨੂੰ ਹਟਾਉਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।