25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਾਈਪ ਲਾਈਨ ਦੇ ਖੱਡੇ ਕਾਰਨ ਘਰਾਂ ਦਾ ਰਸਤਾ ਬੰਦ ਲੋਕ ਪ੍ਰੇਸ਼ਾਨ

ਅਜੀਤ ਡੈਸਕ 15-06-2026

 ਘੁੰਮਣਾਂ, 14 ਜੂਨ (ਮਹਿੰਦਰਪਾਲ ਸਿੰਘ)-ਨਹਿਰ ਤੋਂ ਜੋ ਖੇਤਾਂ ਨੂੰ ਪਾਣੀ ਲਾਉਣ ਲਈ ਪਾਈਪ ਲਾਈਨ ਪਾਈ ਜਾ ਰਹੀ ਹੈ ਉਸੇ ਤਹਿਤ ਪਿੰਡ ਮੇਹਲੀਆਣਾ ਦੇ ਘਰਾਂ ਨੂੰ ਜਾ ਰਿਹਾ ਰਸਤਾ ਪੁੱਟੇ ਨੂੰ 15 ਦਿਨ ਦੇ ਕਰੀਬ ਹੋ ਗਏ ਉਪਰੋਂ ਬਰਸਾਤੀ ਮੌਸਮ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਠੇਕੇਦਾਰ ਨੇ ਨਾ ਪਾਇਪ ਰਸਤੇ ਵਿਚ ਪਾਈ ਹੈ ਨਾ ਹੀ ਖੱਡਾ ਰਸਤੇ ਵਿਚੋਂ ਠੀਕ ਕੀਤਾ। ਰਸਤੇ ਦੇ ਦੋਨੋ ਪਾਸੇ ਖੇਤ ਲਗਦੇ ਹਨ। ਰਸਤਾ ਖੱਡੇ ਕਾਰਨ ਛੱਪੜ ਬਣ ਗਿਆ ਹੈ ਮੀਂਹ ਦੇ ਪਾਣੀ ਨਾਲ ਭਰ ਗਿਆ ਹੈ ਘਰਾਂ ਵਾਲਿਆਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਠੇਕੇਦਾਰ ਫੋਨ ਨਹੀਂ ਚੱਕ ਰਿਹਾ। ਮੁਹੱਲਾ ਨਿਵਾਸੀ ਅਮਰਜੀਤ ਸਿੰਘ, ਇੰਦਰਜੀਤ ਕੌਰ, ਕੁਲਵਿੰਦਰ ਕੌਰ, ਸੁਰਜੀਤ ਸਿੰਘ ਬਿੱਟੂ, ਬਲਵੀਰ ਕੌਰ, ਦਲਵੀਰ ਕੌਰ, ਮਨਜੀਤ ਕੌਰ, ਰਣਜੀਤ ਕੌਰ ਚੰਨੀ ਨੇ ਮੰਗ ਕੀਤੀ ਹੈ ਕਿ ਰਸਤੇ ‘ਚੋਂ ਖੱਡਾ ਠੀਕ ਕੀਤਾ ਜਾਵੇ।

ਪਿਛਲੀ ਖ਼ਬਰ ਹਵਾ ਤੇ ਪਾਣੀ ਦਾ ਪ੍ਰਦੂਸ਼ਣ ਮਨੁੱਖੀ ਜਾਨਾਂ ਅਤੇ ਕੁਦਰਤ ਨਾਲ ਕਰ ਰਿਹਾ ਖਿਲਵਾੜ-ਸਾਂਝਾ ਕਿਸਾਨ ਮਜ਼ਦੂਰ ਮੋਰਚਾ ਅਗਲੀ ਖ਼ਬਰ ਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਪਿੰਡ ਬਾਗੋਵਾਲ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।