21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਗੁਰਦੁਆਰਾ ਨਿਰਮਲ ਆਸ਼ਰਮ ਕਜਲਾ ਰੋਡ ਬੰਗਾ ਵਿਖੇ ਲੱਗਾ ਅੱਖਾਂ ਦਾ 45ਵਾਂ ਮੁਫ਼ਤ ਆਪ੍ਰੇਸ਼ਨ ਕੈਂਪ

ਬੰਗਾ, 20 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਨਿਰਮਲ ਆਸ਼ਰਮ ਕਜਲਾ ਰੋਡ ਬੰਗਾ ਵਿਖੇ ਉੱਘੇ ਨਿਰਮਲੇ ਸੰਤ ਮਹਾਂਪੁਰਸ਼ ਸੰਤ ਬਾਬਾ ਰਣ ਸਿੰਘ, ਸੰਤ ਬਾਬਾ ਮੇਲਾ ਸਿੰਘ ਤੇ ਸੰਤ ਬਾਬਾ ਮਲਕੀਤ ਸਿੰਘ ਜੀਆਂ ਦੀ ਪਵਿੱਤਰ ਯਾਦ ’ਚ ਅਸਥਾਨ ਦੇ ਪ੍ਰਮੁੱਖ ਸੇਵਾਦਾਰ ਸੰਤ ਬਾਬਾ ਭਾਗ ਸਿੰਘ ਦੀ ਅਗਵਾਈ ਵਿਖੇ ਅੱਖਾਂ ਦਾ 45ਵਾਂ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ, ਜਿਸ ਦਾ ਉਦਘਾਟਨ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਵਾਲੇ, ਸਵਾਮੀ ਸ਼ੰਕਰਾ ਨੰਦ ਪਰਬਤ ਮੁਖੀ ਸਨਾਤਨ ਧਰਮ ਦੇ ਮੱਠ ਪੱਦੀ ਮੱਠਵਾਲੀ, ਇਲਾਕੇ ਦੇ ਡਾਕਟਰ ਸਾਹਿਬਾਨ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਸਾਂਝੇ ਤੌਰ ’ਤੇ ਕੀਤਾ। ਸਵਾਮੀ ਸ਼ੰਕਰਾ ਨੰਦ ਪਰਬਤ, ਸੰਤ ਬਾਬਾ ਭਾਗ ਸਿੰਘ ਕਜਲਾ ਵਾਲੇ, ਡਾ.

ਅਜੀਤ ਡੈਸਕ 21-09-2026
ਬੰਗਾ, 20 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਨਿਰਮਲ ਆਸ਼ਰਮ ਕਜਲਾ ਰੋਡ ਬੰਗਾ ਵਿਖੇ ਉੱਘੇ ਨਿਰਮਲੇ ਸੰਤ ਮਹਾਂਪੁਰਸ਼ ਸੰਤ ਬਾਬਾ ਰਣ ਸਿੰਘ, ਸੰਤ ਬਾਬਾ ਮੇਲਾ ਸਿੰਘ ਤੇ ਸੰਤ ਬਾਬਾ ਮਲਕੀਤ ਸਿੰਘ ਜੀਆਂ ਦੀ ਪਵਿੱਤਰ ਯਾਦ ’ਚ ਅਸਥਾਨ ਦੇ ਪ੍ਰਮੁੱਖ ਸੇਵਾਦਾਰ ਸੰਤ ਬਾਬਾ ਭਾਗ ਸਿੰਘ ਦੀ ਅਗਵਾਈ ਵਿਖੇ ਅੱਖਾਂ ਦਾ 45ਵਾਂ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ, ਜਿਸ ਦਾ ਉਦਘਾਟਨ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਵਾਲੇ, ਸਵਾਮੀ ਸ਼ੰਕਰਾ ਨੰਦ ਪਰਬਤ ਮੁਖੀ ਸਨਾਤਨ ਧਰਮ ਦੇ ਮੱਠ ਪੱਦੀ ਮੱਠਵਾਲੀ, ਇਲਾਕੇ ਦੇ ਡਾਕਟਰ ਸਾਹਿਬਾਨ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਸਾਂਝੇ ਤੌਰ ’ਤੇ ਕੀਤਾ। ਸਵਾਮੀ ਸ਼ੰਕਰਾ ਨੰਦ ਪਰਬਤ, ਸੰਤ ਬਾਬਾ ਭਾਗ ਸਿੰਘ ਕਜਲਾ ਵਾਲੇ, ਡਾ. ਜਸਵਿੰਦਰ ਸਿੰਘ ਰਾਜਾ ਹਸਪਤਾਲ ਨਵਾਂਸ਼ਹਿਰ, ਡਾ. ਸਤੀਸ਼ ਜੈਨਬ ਮੁਖੀ ਵਿਭਾਗ ਅੱਖਾਂ ਰੂਬੀ ਨੈਸ਼ਨਲ ਹਸਪਤਾਲ ਜਲੰਧਰ, ਡਾ. ਬਖਸ਼ੀਸ਼ ਸਿੰਘ ਕਰਨ ਹਸਪਤਾਲ, ਡਾ. ਉਂਕਾਰ ਸਿੰਘ ਮਹਿੰਦਰਾ ਹਸਪਤਾਲ ਬੰਗਾ ਆਦਿ ਬੁਲਾਰਿਆਂ ਨੇ ਹਾਜ਼ਰ ਸੈਂਕੜੇ ਮਰੀਜ਼ਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਅੱਖਾਂ ਸਰੀਰ ਦਾ ਮਹੱਤਵਪੂਰਨ ਅੰਗ ਹੈ ਇਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੈਂਪ ਦੌਰਾਨ ਰੂਬੀ ਨੈਸ਼ਨਲ ਹਸਪਤਾਲ ਦੇ ਮੁਖੀ ਡਾ. ਸਤੀਸ਼ ਜੈਨਬ ਤੇ ਉਨ੍ਹਾਂ ਦੀ ਡਾਕਟਰੀ ਟੀਮ ਨੇ ਸਮੁੱਚੀਆਂ ਸੇਵਾਵਾਂ ਸ਼ਲਾਘਾਯੋਗ ਢੰਗ ਨਾਲ ਨਿਭਾਈਆਂ। ਕੈਂਪ ਵਿਚ 352 ਮਰੀਜ ਓ. ਪੀ. ਡੀ ਮੌਕੇ ਹਾਜ਼ਰ ਸਨ, ਜਿਨ੍ਹਾਂ ਵਿਚ 80 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੇ ਆਪ੍ਰੇਸ਼ਨ ਰੂਬੀ ਨੈਸ਼ਨਲ ਹਸਪਤਾਲ ਜਲੰਧਰ ਵਿਖੇ ਡਾ. ਸ਼ਤੀਸ਼ ਜੈਨਬ ਤੇ ਉਨ੍ਹਾਂ ਦੀ ਟੀਮ ਆਪ੍ਰੇਸ਼ਨ ਕਰੇਗੀ। ਇਸ ਮੌਕੇ ਉਕਤ ਸੰਤ ਮਹਾਂਪੁਰਸ਼, ਡਾਕਟਰ ਤੋਂ ਇਲਾਵਾ ਸਮਾਜ ਸੇਵੀ ਸ਼ਖ਼ਸੀਅਤਾਂ ਬਲਵੀਰ ਸਿੰਘ ਸੁੱਜੋਂ ਯੂ. ਕੇ., ਹਰਜਿੰਦਰ ਸਿੰਘ ਕੁੱਕੂ ਲਧਾਣਾ ਝਿੱਕਾ, ਐਡਵੋਕੇਟ ਮੈਡਮ ਜਤਿੰਦਰ ਕੌਰ ਪਠਲਾਵਾ, ਰਣਜੀਤ ਸਿੰਘ ਝਿੱਕਾ, ਰਾਜਪਾਲ ਕੈਂਥ, ਤੀਰਥ ਰਾਜ ਕਜਲਾ, ਬਾਬਾ ਗੁਰਪ੍ਰੀਤ ਸਿੰਘ ਪਠਲਾਵਾ, ਡਾ. ਸਾਲਿਕ, ਗੁਰਪਾਲ ਸਿੰਘ ਕੁੰਦਰਾ, ਹਰਵਿੰਦਰ ਸਿੰਘ ਬੰਗਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਟੋ ਵਰਕਰ ਯੂਨੀਅਨ 26 ਦੀ ਮੋਗਾ ਰੈਲੀ ’ਚ ਕਰੇਗੀ ਭਰਵੀਂ ਸ਼ਮੂਲੀਅਤ ਅਗਲੀ ਖ਼ਬਰ ਪਿੰਡ ਹੇੜੀਆਂ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਸਾਲਾਨਾ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਸੇਵਾਦਾਰਾਂ ਵਲੋਂ ਵੱਖ-ਵੱਖ ਰਸਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।