ਬਹਿਰਾਮ, 3 ਜੂਨ (ਨਛੱਤਰ ਸਿੰਘ ਬਹਿਰਾਮ)-ਵਾਤਾਵਰਨ ਪ੍ਰੇਮੀ ਇੰਜੀ: ਗੋਪਾਲ ਕਿ੍ਸ਼ਨ ਬੀਸਲਾ ਨੇ ਬਿਜਲੀ ਘਰ ਬਹਿਰਾਮ ਵਿਖੇ ਖਪਤਕਾਰਾਂ ਤੇ ਮੁਲਾਜ਼ਮਾਂ ਨੂੰ ਮੁਫਤ ਬੂਟੇ ਵੰਡੇ | ਉਨ੍ਹਾਂ ਕਿਹਾ ਕਿ ਮੇਰਾ ਮੁੱਖ ਮੰਤਵ ਹੈ ਕਿ ਸਾਰਾ ਇਲਾਕਾ ਹਰਿਆ ਭਰਿਆ ਹੋਵੇ ਹਰ ਜੀਵ ਨੂੰ ਸ਼ੁੱਧ ਤੇ ਸਾਫ ਹਵਾ ਮਿਲੇ | ਉਨ੍ਹਾਂ ਹੋਰ ਕਿਹਾ ਕਿ ਇਹ ਸਭ ਬੂਟੇ ਮੈਂ ਆਪਣੀ ਨਿੱਜੀ ਨਰਸਰੀ ਵਿਚ ਤਿਆਰ ਕਰ ਲਏ ਹਨ ਕੋਈ ਵੀ ਵਿਅਕਤੀ ਮੇਰੇ ਕੋਲੋ ਬੂਟੇ ਲੈ ਸਕਦਾ ਹੈ | ਇਸ ਮੌਕੇ ਇੰਜੀ: ਗੋਪਾਲ ਕਿ੍ਸ਼ਨ ਬੀਸਲਾ, ਇੰਜੀ: ਸੰਤੋਖ ਕੁਮਾਰ, ਪਰਮਜੀਤ ਬਿੰਝੋਂ, ਇੰਦਰਜੀਤ ਸਿੰਘ, ਰਘੁਵੀਰ ਕੁਮਾਰ, ਸਤਨਾਮ ਸਿੰਘ, ਰੋਹਿਤ ਪਾਲ, ਅਮਨਦੀਪ ਅਟਾਰੀ, ਅਮਨ ਕੁਮਾਰ ਆਦਿ ਹਾਜ਼ਰ ਸਨ |