08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਬਾਹਰਲੇ ਖਾਣੇ ਤੇ ਬਾਸੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕੀਤਾ ਜਾਵੇ-ਡਾ. ਅਗਰਵਾਲ

ਅਜੀਤ ਡੈਸਕ 04-06-2026
ਬਲਾਚੌਰ, 3 ਜੂਨ (ਨਰੇਸ਼ ਧੌਲ)-ਦਿਨੋ ਦਿਨ ਵਧਦੀ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਅਤੇ ਬਾਹਰਲੇ ਖਾਣੇ, ਬਾਸੀਆਂ ਚੀਜ਼ਾਂ ਆਦਿ ਖਾਣ ਤੋਂ ਵੀ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਅਗਰਵਾਲ ਹਸਪਤਾਲ ਰੂਪਨਗਰ ਦੇ ਮੈਨੇਜਿੰਗ ਡਾਇਰੈਕਟਰ ਡਾ. ਰਾਜੀਵ ਅਗਰਵਾਲ (ਐਮ. ਡੀ. ਮੈਡੀਸਨ) ਨੇ ਭੱਦੀ ਵਿਖੇ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਪੇਟ ਨਾਲ ਸੰਬੰਧਿਤ ਬਿਮਾਰੀਆਂ ਫੂਡ ਪੋਆਇਜ਼ਨਿੰਗ ਤੇ ਹੋਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ | ਹਰ ਵਿਅਕਤੀ ਨੂੰ ਤਾਜ਼ਾ ਤੇ ਸਾਫ ਸੁਥਰਾ ਭੋਜਨ ਖਾਣ, ਵੱਧ ਤੋਂ ਵੱਧ ਪਾਣੀ ਪੀਣ ਤੇ ਤਰਲ ਪਦਾਰਥਾਂ ਦਾ ਸੇਵਨ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਦੇ ਪਰਮ ਮਿੱਤਰ ਚੌਧਰੀ ਚਰਨ ਦਾਸ ਭਾਟੀਆ (ਚੰਨੀ ਧਕਤਾਣਾ) ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵਾਤਾਵਰਨ ਪ੍ਰੇਮੀ ਇੰਜੀ: ਗੋਪਾਲ ਕਿ੍ਸ਼ਨ ਨੇ ਬੂਟੇ ਵੰਡੇ ਅਗਲੀ ਖ਼ਬਰ ਦੀ ਨਵਾਂਸ਼ਹਿਰ ਸੈਂਟਰਲ ਕੋਪਰੇਟਿਵ ਬੈਂਕ ਕਰਨਾਣਾ ਦੇ ਮੈਨੇਜਰ ਦੀ ਵਿਦਾਇਗੀ ਪਾਰਟੀ 'ਤੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।