07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਆਦਿ ਧਰਮ ਮੰਡਲ ਦੀ ਸ਼ਤਾਬਦੀ 'ਤੇ 10 ਤੋਂ ਸਮਾਗਮ ਹੋਣਗੇ ਸ਼ੁਰੂ-ਪ੍ਰਧਾਨ ਸੰਤ ਸੁਰਿੰਦਰ ਦਾਸ

ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਚੇਅਰਮੈਨ ਨਾਜਰ ਰਾਮ ਮਾਨ ਨਾਲ ਪ੍ਰਧਾਨ ਸੰਤ ਸੁਰਿੰਦਰ ਦਾਸ ਤੇ ਹੋਰ ਆਗੂ |<br/> 04-06-2026

ਨਵਾਂਸ਼ਹਿਰ, 3 ਜੂਨ (ਜਸਬੀਰ ਸਿੰਘ ਨੂਰਪੁਰ)-ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਤੇ ਰਾਸ਼ਟਰੀ ਪ੍ਰਧਾਨ ਐਲ. ਆਰ. ਵਿਰਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਦਿ ਧਰਮ ਮੰਡਲ ਦੀ 100 ਸਾਲਾ (ਸ਼ਤਾਬਦੀ) ਮਨਾਉਣ ਲਈ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਅੰਮਿ੍ਤ ਕੁੰਡ ਸ੍ਰੀ ਖ਼ਰਾਲਗੜ੍ਹ ਸਾਹਿਬ ਵਿਖੇ ਗੁਰੂ ਘਰ ਦੀ ਕਮੇਟੀ ਦੇ ਚੇਅਰਮੈਨ ਤੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਜ਼ਰ ਰਾਮ ਮਾਨ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ਵਿਚ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਸਮੇਤ ਕਮੇਟੀ ਦੇ ਸਮੂਹ ਆਗੂਆਂ ਤੇ ਮੈਂਬਰਾਂ ਵਲੋਂ ਉਲੀਕੀਆਂ ਯੋਜਨਾਵਾਂ 'ਤੇ ਸਰਬਸੰਮਤੀ ਨਾਲ ਹਾਂ ਪੱਖੀ ਮੋਹਰ ਲਗਾਈ ਗਈ | ਇਸ ਮੌਕੇ ਚੇਅਰਮੈਨ ਨਾਜਰ ਰਾਮ ਮਾਨ ਨੇ ਆਖਿਆ ਕਿ ਬਾਬੂ ਮੰਗੂ ਰਾਮ ਮੁੱਗੋਵਾਲ ਨੇ ਉਸ ਸਮੇਂ ਅਛੂਤ ਸਮਝੇ ਜਾਂਦੇ ਲੋਕਾਂ ਦਾ ਪਿੰਡ ਮੁੱਗੋਵਾਲ ਨੇੜੇ ਮਾਹਿਲਪੁਰ 'ਚ 11-12 ਜੂਨ 1926 ਨੂੰ ਇਕ ਇਕੱਠ ਬੁਲਾਇਆ ਜਿਸ 'ਚ ਕਰੀਬ 10 ਹਜ਼ਾਰ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਗਈ, ਉਸ ਇਕੱਠ 'ਚ ਰੱਖੀ ਆਦਿ ਧਰਮ ਮੰਡਲ ਦੀ ਨੀਂਹ ਦਾ ਕਾਫ਼ਲਾ ਬੇਸ਼ੱਕ ਹਜ਼ਾਰਾਂ ਮੀਲ ਲੰਮਾਂ ਹੋ ਚੁੱਕਾ ਹੈ ਪਰ ਸਾਨੂੰ ਇਸ ਕਾਫ਼ਲੇ ਨੂੰ ਮੰਜ਼ਿਲੇ ਮਕਸੂਦ ਪਹੁੰਚਾਉਣ ਵਾਸਤੇ ਦਿਨ ਰਾਤ ਇਕ ਕਰਨਾ ਹੋਵੇਗਾ ਤਾਂ ਕਿ ਭਾਰਤ ਦੇਸ਼ 'ਤੇ ਆਪਣੇ ਪੁਰਿਖ਼ਆਂ ਵਾਲਾ ਰਾਜ ਭਾਗ ਸਥਾਪਿਤ ਕਰਕੇ ਕੌਮ ਦੇ ਗਲੋਂ ਗੁਲਾਮੀਂ ਦੀਆਂ ਜੰਜ਼ੀਰਾਂ ਨੂੰ ਤੋੜਿਆ ਜਾ ਸਕੇ | ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਆਖਿਆ ਕਿ ਆਦਿ ਧਰਮ ਮੰਡਲ ਦੀ 100 ਸਾਲਾ ਸ਼ਤਾਬਦੀ ਮਨਾਉਣ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਜਦਕਿ ਇਸ ਸੰਬੰਧੀ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਉਨ੍ਹਾਂ ਦੀਆਂ ਟੀਮਾਂ ਵਲੋਂ ਪ੍ਰਚਾਰ ਕੀਤਾ ਗਿਆ ਹੈ ਜਿਸ ਕਰਕੇ ਭਾਰਤ ਦੇ ਕੋਨੇ-ਕੋਨੇ ਤੋਂ ਸੰਗਤਾਂ ਦਾ ਇਕ ਵੱਡਾ ਇਕੱਠ 11-12 ਜੂਨ 2026 ਨੂੰ ਚਰਨਛੋਹ ਗੰਗਾ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਹੋਣ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਸਬੰਧੀ ਉਨ੍ਹਾਂ ਦੀ ਕਮੇਟੀ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰਦਿਆਂ ਆਗੂਆਂ ਤੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੀ ਲੜੀ 10 ਜੂਨ ਤੋਂ ਸ਼ੁਰੂ ਹੋਵੇਗੀ, ਜਿਸ ਵਿਚ ਉਹ ਕਾਫ਼ਲੇ ਦੇ ਰੂਪ 'ਚ ਪਿੰਡ ਮੁੱਗੋਵਾਲ ਵਿਖੇ ਬਾਬੂ ਮੰਗੂ ਰਾਮ ਦੇ ਆਦਮ ਕੱਦ ਬੁੱਤ 'ਤੇ ਹਾਰ ਪਹਿਨਾਉਣ ਦੀਆਂ ਰਸਮਾਂ ਅਦਾ ਕਰਕੇ ਗੜ੍ਹਸ਼ੰਕਰ ਵਿਖੇ ਬਾਬੂ ਜੀ ਦੀ ਸਮਾਧ 'ਤੇ ਸਾਰੇ ਆਗੂ ਤੇ ਵਰਕਰ ਨਤਮਸਤਕ ਹੋਣਗੇ | ਇਸ ਮੌਕੇ ਖ਼ਜਾਨਚੀ ਸੰਤ ਕਰਮ ਚੰਦ, ਸਹਾਇਕ ਖ਼ਜਾਨਚੀ ਤੇ ਬਾਬੂ ਮੰਗੂ ਰਾਮ ਮੁੱਗੋਵਾਲ ਦੇ ਪੋਤਰੇ ਮਨਜੀਤ ਮੁੱਗੋਵਾਲ, ਮੁੱਖ ਗ੍ਰੰਥੀ ਸੰਤ ਗਿਰਧਾਰੀ ਲਾਲ, ਜਗਦੀਸ਼ ਕੁਮਾਰ ਇੰਚਾਰਜ ਸਵਾਗਤੀ ਕਮੇਟੀ, ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਮਹੇ, ਬਾਬਾ ਦਿਆਲ ਚੰਦ ਬੰਗਾ, ਸਾਬਕਾ ਡੀ.ਐੱਸ.ਪੀ ਹਰਬੰਸ ਸਿੰਘ, ਪ੍ਰਚਾਰਕ ਗਿਆਨ ਚੰਦ ਗੰਗੜ, ਜਰਨੈਲ ਸਿੰਘ ਕੁੱਲੇਵਾਲ, ਸੋਮ ਨਾਥ, ਡਾਕਟਰ ਸਤਪਾਲ, ਮਹਿੰਦਰ ਸਿੰਘ, ਪੀ.ਐਲ ਸੂਦ ਅਤੇ ਬਲਵਿੰਦਰ ਕੁਮਾਰ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ ਤੇ ਡਿਊਟੀਆਂ ਸੰਭਾਲੀਆਂ ਗਈਆਂ |

ਪਿਛਲੀ ਖ਼ਬਰ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਸਮਾਜ ਦੇ ਹਰ ਲੋੜਵੰਦ ਤੇ ਹੱਕਦਾਰ ਵਿਅਕਤੀ ਤੱਕ ਪੁੱਜਣ-ਸਿਵਲ ਸਰਜਨ ਅਗਲੀ ਖ਼ਬਰ ਮਾਣੇਵਾਲ ਦੇ ਸਰਪੰਚ ਨੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਲਗਵਾਏ ਏ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।