06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਜਸਪ੍ਰੀਤ ਸਿੰਘ ਰੋਬੀ ਕੰਗ 'ਆਪ' ਵਲੋਂ ਬਣਾਏ ਗਏ ਜ਼ਿਲੇ੍ਹ ਦੇ ਇੰਚਾਰਜ

ਅਜੀਤ ਡੈਸਕ 03-06-2026
ਨਵਾਂਸ਼ਹਿਰ, 2 ਜੂਨ (ਜਸਬੀਰ ਸਿੰਘ ਨੂਰਪੁਰ)-ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਦੇ ਇੰਚਾਰਜ ਮਨੀਸ਼ ਸਸੋਦੀਆ ਵਲੋਂ ਜ਼ਿਲੇ੍ਹ ਦੇ ਸੀਨੀਅਰ ਆਗੂ ਜਸਪ੍ਰੀਤ ਸਿੰਘ ਰੋਬੀ ਕੰਗ ਨੂੰ ਜ਼ਿਲੇ੍ਹ ਦਾ ਇੰਚਾਰਜ ਬਣਾਇਆ ਗਿਆ ਹੈ | ਜਸਪ੍ਰੀਤ ਸਿੰਘ ਰੋਬੀ ਕੰਗ ਬੰਗਾ ਹਲਕੇ ਦੇ ਪਿੰਡ ਕੁਲਥਮ ਦੇ ਰਹਿਣ ਵਾਲੇ ਹਨ | ਇਹ 2014 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ | ਉਨ੍ਹਾਂ ਨੂੰ ਪਾਰਟੀ ਨੇ 2015 'ਚ ਦੁਆਬਾ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ | ਇਨ੍ਹਾਂ ਵਲੋਂ 2017 ਦੀਆਂ ਚੋਣਾਂ 'ਚ ਅਹਿਮ ਭੂਮਿਕਾ ਨਿਭਾਈ ਗਈ | ਉਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਤੇ ਉਥੇ ਪਰਿਵਾਰ ਸਮੇਤ ਸੈਟਲ ਹੋ ਗਏ | ਜਸਪ੍ਰੀਤ ਸਿੰਘ ਲਗਾਤਾਰ ਪਾਰਟੀ ਨਾਲ ਜੁੜੇ ਰਹੇ ਅਤੇ 2022 ਦੀਆਂ ਚੋਣਾਂ 'ਚ ਉਹ ਬੰਗਾ ਹਲਕੇ ਦੇ ਕੋਆਰਡੀਨੇਟਰ ਚੁਣੇ ਗਏ | ਪਾਰਟੀ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਪੰਜਾਬ ਇਨਫੋਟੈਕ ਦਾ ਡਾਇਰੈਕਟਰ ਬਣਾਇਆ ਤੇ ਯੂਥ ਵਿੰਗ ਪੰਜਾਬ ਸਟੇਟ ਦਾ ਵਾਈਸ ਪ੍ਰਧਾਨ ਬਣਾਇਆ | ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਪਾਰਟੀ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ | ਜਸਪ੍ਰੀਤ ਸਿੰਘ ਰੋਬੀ ਕੰਗ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਪੂਰੇ ਕਰ ਵਿਖਾਏ | ਉਨ੍ਹਾਂ ਆਖਿਆ ਕਿ ਪਾਰਟੀ ਅੰਦਰ ਹਰ ਵਰਕਰ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ ਤੇ ਤਿੰਨਾਂ ਹਲਕਿਆਂ 'ਚ ਮਜ਼ਬੂਤੀ ਨਾਲ ਕੰਮ ਕੀਤਾ ਜਾਵੇਗਾ |
ਪਿਛਲੀ ਖ਼ਬਰ ਜਸਪ੍ਰੀਤ ਸਿੰਘ ਰੋਬੀ ਕੰਗ 'ਆਪ' ਵਲੋਂ ਬਣਾਏ ਗਏ ਜ਼ਿਲੇ੍ਹ ਦੇ ਇੰਚਾਰਜ ਅਗਲੀ ਖ਼ਬਰ ਬਿੱਟੂ ਦੇ ਅਪਮਾਨਜਨਕ ਬਿਆਨ 'ਤੇ ਐਸ. ਸੀ. ਭਾਈਚਾਰੇ ਅੰਦਰ ਭਾਰੀ ਰੋਸ-ਐਡਵੋਕੇਟ ਖੋਸਲਾ ਕਾਨੂੰਨੀ ਕਾਰਵਾਈ ਲਈ ਡੀ. ਐਸ. ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।