08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬ ਦੀ ਜਵਾਨੀ ਦੀਆਂ ਨਸ਼ਿਆਂ ਨੇ ਜੜ੍ਹਾਂ ਖੋਖਲੀਆਂ ਕੀਤੀਆਂ-ਜੱਗਾ ਪਹਿਲਵਾਨ

ਅਜੀਤ ਡੈਸਕ 03-06-2026
ਕਟਾਰੀਆਂ, 2 ਜੂਨ (ਪ੍ਰੇਮੀ ਸੰਧਵਾਂ)-ਨਸ਼ਿਆਂ ਦੇ ਮੌਤ ਰੂਪੀ ਜਾਲ ਵਿਚ ਫਸ ਕੇ ਸਿਵਿਆਂ ਦੇ ਰਾਹ ਪੈ ਰਹੀ ਪੰਜਾਬ ਦੀ ਜਵਾਨੀ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਗਾਂਹਵਧੂ ਕਿਸਾਨ ਪਹਿਲਵਾਨ ਜੱਗਾ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੇ ਪੰਜਾਬ ਦੀ ਜਵਾਨੀ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਹਨ ਕਿਉਂਕਿ ਆਏ ਦਿਨ ਮਾਪਿਆਂ ਦੇ ਗੱਭਰੂ ਪੁੱਤ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ, ਜੋ ਇਕ ਅਤਿ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਕਿਹਾ ਸੀ ਕਿ ਨਸ਼ਿਆਂ ਦੀ ਜੜ੍ਹ ਵੱਢ ਦਿੱਤੀ ਜਾਵੇਗੀ ਪਰ ਅਫਸੋਸ ਨਸ਼ਿਆਂ ਦੀ ਸਰਕਾਰ ਨੇ ਜੜ੍ਹ ਤਾਂ ਕੀ ਵੱਢਣੀ ਸੀ ਸਗੋਂ ਨਸ਼ਿਆਂ ਦੇ ਚੋਰੀ ਛੁਪੇ ਚੱਲ ਰਹੇ ਧੰਦੇ ਨੇ ਅਨੇਕਾਂ ਮਾਵਾਂ ਦੇ ਗੱਭਰੂ ਪੁੱਤਾਂ ਨੂੰ ਆਪਣੀ ਲਪੇਟ ਵਿਚ ਲੈ ਕੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਪਹਿਲਵਾਨ ਜੱਗਾ ਮਾਂਗਟ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਸਮਾਜ ਸੇਵੀ ਕੰਮਾਂ ਤੇ ਗੁਰੂ ਘਰਾਂ ਵਿਚ ਜਾ ਕੇ ਸੱਚੇ ਮਨ ਨਾਲ ਸੇਵਾ ਕਰਨ ਤਾਂ ਜੋ ਉਨ੍ਹਾਂ ਦੀ ਨਰਕ ਬਣੀ ਜ਼ਿੰਦਗੀ ਮੁੜ ਸਵਰਗ ਬਣ ਜਾਵੇ |
ਪਿਛਲੀ ਖ਼ਬਰ ਚੱਕਗੁਰੂ ਵਿਚ ਪਸ਼ੂ ਪਾਲਣ ਵਿਭਾਗ ਨੇ ਕੈਂਪ ਲਗਾਇਆ ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦਾ ਸੈਸ਼ਨ 2026-27 ਦਾ ਪ੍ਰਾਸਪੈਕਟਸ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।