08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਾਲਕੀ ਸਾਹਿਬ ਵਾਲੀ ਨਵੀਂ ਬੱਸ ਦੀ ਬਿਨਾਂ ਕੋਈ ਫ਼ੀਸ ਪ੍ਰਾਪਤ ਕੀਤਿਆਂ ਹੋਈ ਰਜਿਸਟ੍ਰੇਸ਼ਨ ਆਰ. ਟੀ. ਓ. ਇੰਦਰਪਾਲ ਸਿੰਘ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 03-06-2026
ਨਵਾਂਸ਼ਹਿਰ, 2 ਜੂਨ (ਦੀਦਾਰ ਸਿੰਘ ਸ਼ੇਤਰਾ)-ਗੁਰਦੁਆਰਾ ਸਿੰਘ ਸਭਾ ਵਜੀਦਪੁਰ ਵਲੋਂ ਨਵੀਂ ਬੱਸ ਪਾਲਕੀ ਸਾਹਿਬ ਵਾਲੀ ਦੀ ਰਜਿਸਟ੍ਰੇਸ਼ਨ ਬਿਨਾਂ ਕੋਈ ਸਰਕਾਰੀ ਰਜਿਸਟ੍ਰੇਸ਼ਨ ਫ਼ੀਸ ਪ੍ਰਾਪਤ ਕੀਤਿਆਂ ਕਰ ਦਿੱਤੀ ਗਈ ਹੈ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਚਰਨਜੀਤ ਸਿੰਘ ਵਜੀਦਪੁਰ, ਕੁਲਵੰਤ ਸਿੰਘ ਤੇ ਬਲਵੀਰ ਸਿੰਘ ਨੇ ਦੱਸਿਆ ਕਿ ਇਹ ਪੰਜਾਬ ਵਿਚ ਪਹਿਲੀ ਅਜਿਹੀ ਬੱਸ ਹੈ ਜਿਹੜੀ ਟਰਾਂਸਪੋਰਟ ਵਿਭਾਗ ਵਲੋਂ ਬਿਨਾਂ ਕੋਈ ਫ਼ੀਸ ਵਸੂਲਿਆਂ ਰਜਿਸਟ੍ਰੇਸ਼ਨ ਕੀਤੀ ਗਈ ਹੈ | ਵਜੀਦਪੁਰ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰ. ਟੀ. ਓ. ਇੰਦਰਪਾਲ ਸਿੰਘ ਪੀ. ਸੀ. ਐਸ. ਦਾ ਉਚੇਚੇ ਤੌਰ 'ਤੇ ਅਤੇ ਦਫ਼ਤਰੀ ਕਰਮਚਾਰੀਆਂ ਦਾ ਸਨਮਾਨ ਕੀਤਾ | ਇਸ ਮੌਕੇ ਪੰਜਾਬ ਰੋਡਵੇਜ਼ ਡੀਪੂ ਸ਼ਹੀਦ ਭਗਤ ਸਿੰਘ ਨਗਰ ਦੇ ਜਨਰਲ ਮੈਨੇਜਰ ਧੀਰਜ ਕੁਮਾਰ, ਵਰਕਸ਼ਾਪ ਮੈਨੇਜਰ ਜਸਪ੍ਰੀਤ ਸਿੱਧੂ, ਐਮ. ਵੀ. ਆਈ. ਮੈਰਿਗ ਗਰਗ ਤੇ ਹੈੱਡ ਕਲਰਕ ਹਰੀ ਓਮ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗੁੱਲਪੁਰ ਵਿਖੇ ਬਾਬਾ ਬਾਲਕ ਨਾਥ ਜੀ ਦੇ ਜਨਮ ਦਿਨ ਸੰਬੰਧੀ ਕਰਵਾਇਆ ਸਮਾਗਮ ਅਗਲੀ ਖ਼ਬਰ ਨੰਬਰਦਾਰ ਸੁਖਵਿੰਦਰ ਸਿੰਘ ਮਿੰਟੂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।