09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਵੇਰੇ ਤੋਂ ਪੈਂਦੇ ਰਹੇ ਭਾਰੀ ਮੀਂਹ ਕਾਰਨ ਜਨ ਜੀਵਨ ਹੋਇਆ ਪ੍ਰਭਾਵਿਤ ਸੜਕਾਂ 'ਤੇ ਖੜ੍ਹਦਾ ਮੀਂਹ ਦਾ ਪਾਣੀ ਬਣ ਰਿਹੈ ਲੜਾਈ-ਝਗੜੇ ਦਾ ਕਾਰਨ

ਨਵਾਂਸ਼ਹਿਰ ਵਿਖੇ ਪਏ ਭਾਰੀ ਮੀਂਹ ਕਾਰਨ ਵੱਖ-ਵੱਖ ਸੜਕਾਂ 'ਤੇ ਖੜ੍ਹੇ ਪਾਣੀ ਦੇ ਦਿ੍ਸ਼ | <br/> 31-05-2026
ਨਵਾਂਸ਼ਹਿਰ, 30 ਮਈ (ਦੀਦਾਰ ਸਿੰਘ ਸ਼ੇਤਰਾ)-ਅੱਜ ਸਵੇਰ ਤੋਂ ਰੁਕ-ਰੁਕ ਪੈ ਰਹੇ ਭਾਰੀ ਮੀਂਹ ਨੇ ਜਿਥੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰਵਾਈ ਹੈ ਉਥੇ ਆਮ ਆਦਮੀ ਦੇ ਜਨ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੈ | ਨਵਾਂਸ਼ਹਿਰ ਦੀਆਂ ਗਲ੍ਹੀਆਂ ਅਤੇ ਸੜਕਾਂ ਦੀ ਬਿਨਾਂ ਵਿਉਂਤਬੰਦੀ ਕੀਤੀ ਉਸਾਰੀ ਤੇ ਸਿਆਸਤ ਤੋਂ ਪ੍ਰਭਾਵਿਤ ਸੀਵਰੇਜ ਦੀ ਵਿਉਂਤਬੰਦੀ ਥੋੜੇ ਜਿਹੇ ਮੀਂਹ ਸਦਕਾ ਵਿਚ ਗਲ਼ੀਆਂ ਅਤੇ ਸੜਕਾਂ 'ਚ ਗੋਡੇ-ਗੋਡੇ ਪਾਣੀ ਖੜ੍ਹ ਜਾਂਦਾ ਹੈ | ਰਿਹਾਇਸ਼ ਡਿਪਟੀ ਕਮਿਸ਼ਨਰ, ਵੇਰਕਾ ਮਿਲਕ ਬਾਰ, ਸਕੂਲ ਆਫ ਐਮੀਨੈਂਸ ਤੋਂ ਰਾਜਾ ਹਸਪਤਾਲ ਤੱਕ ਦੁਕਾਨਾਂ ਅੱਗੇ ਖੜ੍ਹੇ ਫੁੱਟ-ਫੁੱਟ ਮੀਂਹ ਦੇ ਪਾਣੀ ਵਿਚੋਂ ਲੰਘਦੇ ਵਾਹਨ ਸਕੂਟਰ ਮੋਟਰਸਾਈਕਲ ਅਤੇ ਬਰਾਬਰ ਚੜ੍ਹੇ ਹੋਏ ਦੂਜੇ ਵਾਹਨਾਂ ਦੇ ਅਗਲੇ ਸ਼ੀਸ਼ਿਆਂ ਤੇ ਪੈਂਦੇ ਟਾਇਰਾਂ ਨਾਲ ਉਛਲਦੇ ਪਾਣੀ ਦੇ ਛਿੱਟੇ ਲੜਾਈ ਦਾ ਸਬੱਬ ਬਣਦੇ ਆ ਰਹੇ ਹਨ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੜਕਾਂ 'ਤੇ ਖੜ੍ਹਦੇ ਪਾਣੀ ਨੂੰ ਤੁਰੰਤ ਗਟਰਾਂ ਵਿਚ ਉਤਰਦਾ ਕਰਨ ਦੇ ਯੋਗ ਪ੍ਰਬੰਧ ਕੀਤੇ ਜਾਣ | ਅੱਜ ਤੇਜ਼ ਰਫ਼ਤਾਰ ਲੰਘਦੀਆਂ ਦੋ ਕਾਰਾਂ ਦੇ ਟਾਇਰਾਂ ਵਲੋਂ ਉਛਾਲੇ ਗਏ ਮੀਂਹ ਦੇ ਗੰਦੇ ਪਾਣੀ ਸਦਕਾ ਐਕਸੀਡੈਂਟ ਹੁੰਦੇ-ਹੁੰਦੇ ਬਚਾਓ ਹੋ ਗਿਆ | ਦੋਵੇਂ ਕਾਰ ਸਵਾਰਾਂ ਵਲੋਂ ਗੁਰਦੁਆਰਾ ਸਾਹਿਬ ਦੇ ਗੇਟ ਤੱਕ ਪੁੱਜਦਿਆਂ ਕਾਰਾਂ ਰੋਕ ਕੇ ਹੁੰਦੀ ਰਹੀ ਬਹਿਸ ਕਾਰਨ ਪਿੱਛੇ ਲੰਬਾ ਜਾਮ ਲੱਗ ਗਿਆ | ਦੁਕਾਨਦਾਰਾਂ ਨੇ ਹਿੰਮਤ ਕਰਕੇ ਝਗੜੇ ਨੂੰ ਵੱਡੀ ਲੜਾਈ ਦਾ ਰੂਪ ਧਾਰਨ ਤੋਂ ਪਹਿਲਾਂ ਪਹਿਲਾਂ ਹੀ ਮਸਾਂ ਸੰਭਾਲਿਆ | ਸਲੋਹ ਰੋਡ ਮਾਡਲ ਟਾਊਨ ਪਏ ਅੱਗੇ ਟੋਏ ਤੇ ਖੜ੍ਹਾ ਬਰਸਾਤੀ ਪਾਣੀ, ਚੰਡੀਗੜ ਰੋਡ 'ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ਲਾਗੇ ਖੜ੍ਹਾ ਪਾਣੀ, ਅੱਗੇ ਨੇੜੇ ਪੰਜਾਬ ਮਾਤਾ ਵਿਦਿਆ ਵਤੀ ਭਵਨ, ਐਸ. ਡੀ. ਐਮ. ਤੇ ਤਹਿਸੀਲ ਸੇਵਾ ਕੇਂਦਰ ਨੂੰ ਜਾਂਦੇ ਰਸਤੇ ਦੀ ਹਾਲਤ ਦਰਸਾਉਂਦਾ ਖੜ੍ਹਾ ਪਾਣੀ, ਚੰਡੀਗੜ੍ਹ ਰੋਡ, ਸਕੂਲ ਔਫ ਐਮੀਨੈਂਸ ਨਜਦੀਕ ਮੇਨ ਸੜਕ ਤੇ ਬਰਸਾਤੀ ਪਾਣੀ, ਪੁਰਾਣੀ ਚੁੰਗੀ, ਸਲੋਹ ਰੋਡ, ਟੀ. ਪੁਆਇੰਟ ਤੇ ਟੋਏ ਤੇ ਬਰਸਤੀ ਪਾਣੀ, ਨਵੇਂ ਕੌਂਸਲਰਾਂ ਨੂੰ ਸ਼ਹਿਰ ਦੀਆਂ ਸਮੱਸਿਆਂਵਾਂ ਦੇ ਹੱਲ ਦੀ ਅਪੀਲ ਕਰ ਰਿਹਾ ਹੈ |
ਪਿਛਲੀ ਖ਼ਬਰ ਲੇਖਕ ਤੇ ਕਾਲਮ ਨਵੀਸ ਗੁਰਜਿੰਦਰ ਸਿੰਘ ਸਾਹਦੜਾ ਦੇ ਨਾਨਾ ਗੁਰਮੇਲ ਸਿੰਘ ਨਹੀਂ ਰਹੇ ਅਗਲੀ ਖ਼ਬਰ ਕੇਂਦਰੀ ਮੰਤਰੀ ਬਿੱਟੂ ਵਲੋਂ ਪੁਲਿਸ ਅਧਿਕਾਰੀਆਂ ਨਾਲ ਉਲਝਣਾ ਅਤਿ ਮੰਦਭਾਗਾ-ਗੁਰਦੇਵ ਨਿੱਕਾ ਯੂ. ਐਸ. ਏ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।