09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕੇਂਦਰੀ ਮੰਤਰੀ ਬਿੱਟੂ ਵਲੋਂ ਪੁਲਿਸ ਅਧਿਕਾਰੀਆਂ ਨਾਲ ਉਲਝਣਾ ਅਤਿ ਮੰਦਭਾਗਾ-ਗੁਰਦੇਵ ਨਿੱਕਾ ਯੂ. ਐਸ. ਏ.

ਅਜੀਤ ਡੈਸਕ 31-05-2026
ਬਲਾਚੌਰ, 30 ਮਈ (ਨਰੇਸ਼ ਧੌਲ)-ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਤਲਖੀ 'ਚ ਆ ਕੇ ਪੰਜਾਬ ਅੰਦਰ ਪੁਲਿਸ ਅਧਿਕਾਰੀਆਂ ਨਾਲ ਉਲਝਣਾ ਬਹੁਤ ਹੀ ਮੰਦਭਾਗਾ ਵਰਤਾਰਾ ਸਾਬਤ ਹੋ ਰਿਹਾ ਹੈ | ਇਹ ਪ੍ਰਗਟਾਵਾ ਵਿਦੇਸ਼ ਵਿਚ ਵੱਸਦੇ ਉੱਘੇ ਸਮਾਜ ਸੇਵੀ ਗੁਰਦੇਵ ਸਿੰਘ ਨਿੱਕਾ ਨਾਨੋਵਾਲ ਯੂ. ਐਸ. ਏ. ਤੇ ਉਨ੍ਹਾਂ ਦੇ ਸਾਥੀਆਂ ਹਰਜਾਪ ਸਿੰਘ ਢਿੱਲੋਂ, ਮਨਮੋਹਿਤ ਸਿੰਘ ਚਾਹਲ, ਹਰਜੋਤ ਸਿੰਘ ਚਾਹਲ ਆਦਿ ਨੇ ਰਵਨੀਤ ਸਿੰਘ ਬਿੱਟੂ ਵਲੋਂ ਹਲਕੇ ਦਰਜੇ ਦੀ ਕਾਰਗੁਜ਼ਾਰੀ ਕਾਰਨ ਸੰਬੰਧੀ ਪੱਤਰਕਾਰਾਂ ਨਾਲ ਫੋਨ 'ਤੇ ਗੱਲ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਘਟਨਾ ਸੰਬੰਧੀ ਜਿਥੇ ਵਿਦੇਸ਼ਾਂ 'ਚ ਰਹਿੰਦੇ ਸਮੁੱਚੇ ਪੰਜਾਬੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਯੂ. ਐਸ. ਏ. ਦੇ ਦੇਸੀ ਜੰਕਸ਼ਨ ਇੰਡੀ ਟੀ. ਵੀ. ਵਾਲਿਆਂ ਵਲੋਂ ਵੀ ਇਸ ਘਟਨਾ ਦੀ ਘੋਰ ਨਿੰਦਾ ਕੀਤੀ ਗਈ ਹੈ |
ਪਿਛਲੀ ਖ਼ਬਰ ਸਵੇਰੇ ਤੋਂ ਪੈਂਦੇ ਰਹੇ ਭਾਰੀ ਮੀਂਹ ਕਾਰਨ ਜਨ ਜੀਵਨ ਹੋਇਆ ਪ੍ਰਭਾਵਿਤ ਸੜਕਾਂ 'ਤੇ ਖੜ੍ਹਦਾ ਮੀਂਹ ਦਾ ਪਾਣੀ ਬਣ ਰਿਹੈ ਲੜਾ... ਅਗਲੀ ਖ਼ਬਰ ਨਵਾਂਸ਼ਹਿਰ ਪੁਲਿਸ ਨੇ ਹਾਦਸੇ ਦਾ ਕਥਿਤ ਦੋਸ਼ੀ ਭਗੌੜਾ ਡਰਾਈਵਰ ਰਾਜਸਥਾਨ ਤੋਂ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।