09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਲੇਖਕ ਤੇ ਕਾਲਮ ਨਵੀਸ ਗੁਰਜਿੰਦਰ ਸਿੰਘ ਸਾਹਦੜਾ ਦੇ ਨਾਨਾ ਗੁਰਮੇਲ ਸਿੰਘ ਨਹੀਂ ਰਹੇ

ਅਜੀਤ ਡੈਸਕ 31-05-2026
ਮਜਾਰੀ ਸਾਹਿਬਾ, 30 ਮਈ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਾਹਦੜਾ ਦੇ ਨੰਬਰਦਾਰ ਤੇ ਪੰਜਾਬੀ ਸਾਹਿਤ ਸਭਾ ਬਲਾਚੌਰ ਰਜਿ: ਦੇ ਵਿੱਤ ਸਕੱਤਰ ਗੁਰਜਿੰਦਰ ਸਿੰਘ ਸਾਹਦੜਾ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਨਾਨਾ ਗੁਰਮੇਲ ਸਿੰਘ ਆਪਣੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ | ਪਰਿਵਾਰਕ ਸੂਤਰਾਂ ਅਨੁਸਾਰ ਉਹ ਪਿਛਲੇ ਕੁਝ ਸਮੇਂ ਤੋਂ ਸਿਹਤਯਾਬ ਨਹੀਂ ਸਨ | ਸ. ਗੁਰਮੇਲ ਸਿੰਘ ਮਿਲਣਸਾਰ, ਧਾਰਮਿਕ ਬਿਰਤੀ ਤੇ ਸਮਾਜ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਸਨ | ਉਨ੍ਹਾਂ ਆਪਣਾ ਸਾਰਾ ਜੀਵਨ ਹੱਕ-ਸੱਚ ਦੀ ਕਿਰਤ ਕਰਦਿਆਂ ਬਤੀਤ ਕੀਤਾ | ਇਲਾਕੇ ਭਰ 'ਚ ਉਨ੍ਹਾਂ ਦਾ ਨਾਂਅ ਸੀ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਪੰਜਾਬੀ ਸਾਹਿਤ ਸਭਾ ਬਲਾਚੌਰ ਰਜਿ: ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਨਵਾਂਸ਼ਹਿਰ ਵਾਲਿਆਂ ਸਮੇਤ ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਪੰਜਾਬੀ ਸਾਹਿਤ ਸਭਾ ਬਲਾਚੌਰ ਰਜਿ ਵਲੋਂ ਸਭਾ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ, ਹਰਜਿੰਦਰ ਸਿੰਘ ਗੁੱਲਪੁਰ, ਮਾਸਟਰ ਮਨਮੋਹਨ ਸਿੰਘ ਖੇਲਾ, ਮਾਸਟਰ ਅਜੀਤ ਸਿੰਘ ਗੁੱਲਪੁਰ, ਮਾਸਟਰ ਪਰਮਜੀਤ ਦੇਹਲ, ਮਾਸਟਰ ਚੰਦਰ ਸ਼ੇਖਰ ਨਰੇਸ਼ ਧੌਲ੍ਹ, ਨਿਰਮਲਜੀਤ ਸਿੰਘ ਚਾਹਲ, ਮਾਸਟਰ ਮਨਜੀਤ ਸਿੰਘ, ਬਿਕਰਮ ਸਿੰਘ ਕੰਵਲ, ਬਲਵੰਤ ਸਿੰਘ ਬੈਂਸ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਇਆਂ ਕਿਹਾ ਕਿ ਵਿਛੜੀ ਰੂਹ ਨੂੰ ਕੁਦਰਤ ਰਾਣੀ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ |
ਪਿਛਲੀ ਖ਼ਬਰ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਕੂਲ ਮਾਲੇਵਾਲ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਸਵੇਰੇ ਤੋਂ ਪੈਂਦੇ ਰਹੇ ਭਾਰੀ ਮੀਂਹ ਕਾਰਨ ਜਨ ਜੀਵਨ ਹੋਇਆ ਪ੍ਰਭਾਵਿਤ ਸੜਕਾਂ 'ਤੇ ਖੜ੍ਹਦਾ ਮੀਂਹ ਦਾ ਪਾਣੀ ਬਣ ਰਿਹੈ ਲੜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।