09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਵਾਂਸ਼ਹਿਰ ਪੁਲਿਸ ਨੇ ਹਾਦਸੇ ਦਾ ਕਥਿਤ ਦੋਸ਼ੀ ਭਗੌੜਾ ਡਰਾਈਵਰ ਰਾਜਸਥਾਨ ਤੋਂ ਕੀਤਾ ਕਾਬੂ

ਅਜੀਤ ਡੈਸਕ 31-05-2026
ਨਵਾਂਸ਼ਹਿਰ, 30 ਮਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਥਾਣਾ ਸਦਰ ਦੀ ਪੁਲਿਸ ਨੇ ਰਮੇਸ਼ ਕੁਮਾਰ ਪੁੱਤਰ ਖੇਮ ਚੰਦ ਵਾਸੀ ਮਲਾਨਾਵਾਸ ਥਾਣਾ ਹਮੀਰਪੁਰ ਜ਼ਿਲ੍ਹਾ ਚੁਰੂ ਨੂੰ ਉਕਤ ਪਤੇ 'ਤੇ ਪਹੁੰਚ ਕਰਕੇ ਕਾਬੂ ਕੀਤਾ ਹੈ | ਉਸ ਨੂੰ ਕਾਬੂ ਕਰਨ ਦਾ ਹਿੰਮਤ ਭਰਿਆ ਕਾਰਜ ਮੁੱਖ ਸਿਪਾਹੀ ਜਰਨੈਲ ਸਿੰਘ, ਮੁੱਖ ਸਿਪਾਹੀ ਜਸਵੀਰ ਸਿੰਘ ਤੇ ਐਲ. ਸੀ. ਟੀ. ਨਕਿਤਾ ਥਾਣਾ ਸਦਰ ਨਵਾਂਸ਼ਹਿਰ ਨੇ ਅੰਜਾਮ ਦਿੱਤਾ | ਇਸ ਸੰਬੰਧੀ ਮੁੱਖ ਸਿਪਾਹੀ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਕਥਿਤ ਦੋਸ਼ੀ ਨੂੰ 29 ਮਈ 2026 ਨੂੰ ਉਕਤ ਪਤੇ ਤੋਂ ਗਿ੍ਫਤਾਰ ਕਰਕੇ ਨਵਾਂਸ਼ਹਿਰ ਵਾਪਸ ਲਿਆਂਦਾ | ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਰਮੇਸ਼ ਕੁਮਾਰ ਪੇਸ਼ੇ ਤੋਂ ਡਰਾਇਵਰ ਹੈ ਤੇ ਇਕ ਹਾਦਸੇ ਕਰਕੇ ਉਸ 'ਤੇ ਮੁਕੱਦਮਾ ਨੰ. 65 ਅੰਡਰ ਸੈਕਸ਼ਨ 304/ 279/ 338/ 337/427 ਆਈ. ਪੀ. ਸੀ. ਥਾਣਾ ਸਦਰ ਨਵਾਂਸ਼ਹਿਰ ਦਰਜ ਹੋਇਆ ਸੀ | ਬਾ-ਅਦਾਲਤ ਸ੍ਰੀਮਤੀ ਤੁਸ਼ਾਰ ਕੌਰ ਥਿੰਦ ਦੀ ਅਦਾਲਤ ਨੇ ਉਸਨੂੰ 29-3-2025 ਨੂੰ ਪੀ. ਓ ਘੋਸ਼ਿਤ ਕੀਤਾ ਸੀ | ਜਿਸ ਨੂੰ ਉਕਤ ਪੁਲਿਸ ਕਰਮੀਆਂ ਨੇ ਅਦਾਲਤ ਸ੍ਰੀ ਆਰ. ਪੀ. ਐਸ. ਭਾਰਦਵਾਜ ਜੇ. ਐਮ. ਆਈ. ਸੀ. ਸ਼ਹੀਦ ਭਗਤ ਸਿੰਘ ਨਗਰ ਦੀ ਕੋਰਟ ਵਿਚ ਪੇਸ਼ ਕੀਤਾ | ਜੱਜ ਨੇ ਉਕਤ ਕਾਬੂ ਕੀਤੇ ਕਥਿਤ ਦੋਸ਼ੀ ਨੂੰ 14 ਦਿਨ ਲਈ ਕੇਂਦਰੀ ਜੇਲ੍ਹ ਲੁਧਿਆਣਾ ਭੇਜਣ ਦਾ ਹੁਕਮ
ਪਿਛਲੀ ਖ਼ਬਰ ਕੇਂਦਰੀ ਮੰਤਰੀ ਬਿੱਟੂ ਵਲੋਂ ਪੁਲਿਸ ਅਧਿਕਾਰੀਆਂ ਨਾਲ ਉਲਝਣਾ ਅਤਿ ਮੰਦਭਾਗਾ-ਗੁਰਦੇਵ ਨਿੱਕਾ ਯੂ. ਐਸ. ਏ. ਅਗਲੀ ਖ਼ਬਰ ਮਾਤਾ ਸੁਰਿੰਦਰ ਕੌਰ ਨੂੰ ਦਿੱਤੀ ਨਮ ਅੱਖਾਂ ਨਾਲ ਅੰਤਿਮ ਵਿਦਾਈ, ਪਾਠ ਦੇ ਭੋਗ ਤੇ ਅੰਤਿਮ ਅਰਦਾਸ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।