09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮਾਤਾ ਸੁਰਿੰਦਰ ਕੌਰ ਨੂੰ ਦਿੱਤੀ ਨਮ ਅੱਖਾਂ ਨਾਲ ਅੰਤਿਮ ਵਿਦਾਈ, ਪਾਠ ਦੇ ਭੋਗ ਤੇ ਅੰਤਿਮ ਅਰਦਾਸ 7 ਨੂੰ

ਅਜੀਤ ਡੈਸਕ 31-05-2026
ਮਜਾਰੀ/ਸਾਹਿਬਾ, 30 ਮਈ (ਨਿਰਮਲਜੀਤ ਸਿੰਘ ਚਾਹਲ)-ਪੰਥਕ ਕਥਾ ਵਾਚਕ ਭਾਈ ਗੁਰਮਨਦੀਪ ਸਿੰਘ ਰੱਕੜਾਂ ਢਾਹਾਂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਸਾਬਕਾ ਮੁੱਖ ਅਧਿਆਪਕਾ ਸੁਰਿੰਦਰ ਕੌਰ ਪਤਨੀ ਰਿਟਾਇਰ ਮਾਸਟਰ ਦਿਲਠਾਰ ਸਿੰਘ ਰਕੜਾਂ ਢਾਹਾਂ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਉਨ੍ਹਾਂ ਦੀ ਮਿ੍ਤਕ ਦੇਹ ਦਾ ਸਸਕਾਰ ਪਿੰਡ ਰੱਕੜਾਂ ਢਾਹਾਂ ਦੀ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਭਾਈ ਗੁਰਮਨਦੀਪ ਸਿੰਘ ਵਲੋਂ ਦਿਖਾਈ ਗਈ | ਇਸ ਮੌਕੇ ਗੋਪਾਲ ਸਿੰਘ, ਪ੍ਰਭਜੋਤ ਸਿੰਘ, ਕੇਵਲ ਸਿੰਘ, ਗੁਰਸ਼ੈਲ ਸਿੰਘ ਤੇ ਜਸਬੀਰ ਸਿੰਘ ਦੋਵੇਂ ਨੰਬਰਦਾਰ, ਜਸਵੰਤ ਸਿੰਘ ਕਲਵੰਤ ਸਿੰਘ ਅਤੇ ਸੁਖਵੰਤ ਸਿੰਘ ਜੱਬੋਵਾਲ, ਸਰਪੰਚ ਮਾਸਟਰ ਪ੍ਰੇਮ ਚੰਦ, ਹਰਵਿੰਦਰ ਸਿੰਘ ਖ਼ਾਲਸਾ, ਹਰਪਾਲ ਸਿੰਘ ਨਵਾਂਸ਼ਹਿਰ, ਗੁਰਲਾਲ ਸਿੰਘ, ਮਨਿੰਦਰ ਸਿੰਘ, ਸੁਖਬੀਰ ਸਿੰਘ, ਬਹਾਦਰ ਸਿੰਘ, ਸੋਹਣ ਸਿੰਘ, ਸੁਖਵਿੰਦਰ ਸਿੰਘ ਵਿਛੌੜੀ, ਮੈਡਮ ਅਵਤਾਰ ਕੌਰ, ਸੁਖਦੇਵ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ | ਮਾਤਾ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 7 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਪਿੰਡ ਰੱਕੜਾਂ ਢਾਹਾਂ ਵਿਖੇ ਹੋਵੇਗੀ |
ਪਿਛਲੀ ਖ਼ਬਰ ਨਵਾਂਸ਼ਹਿਰ ਪੁਲਿਸ ਨੇ ਹਾਦਸੇ ਦਾ ਕਥਿਤ ਦੋਸ਼ੀ ਭਗੌੜਾ ਡਰਾਈਵਰ ਰਾਜਸਥਾਨ ਤੋਂ ਕੀਤਾ ਕਾਬੂ ਅਗਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ 'ਚ 'ਆਪ' ਦੀ ਹੂੰਝਾ ਫੇਰ ਜਿੱਤ ਭਗਵੰਤ ਮਾਨ ਦੀਆਂ ਨੀਤੀਆਂ ਦੀ ਜਿੱਤ-ਸਰਪੰਚ ਹੀਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।