24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਤਰਸੇਮ ਸਿੰਘ ਥਾਣੇਦਾਰ ਦਾ ਪਹਿਲਵਾਨ ਪਿ੍ਤਪਾਲ ਸਿੰਘ ਵਲੋਂ ਸਨਮਾਨ

ਅਜੀਤ ਡੈਸਕ 30-05-2026
ਬਹਿਰਾਮ, 29 ਮਈ (ਨਛੱਤਰ ਸਿੰਘ ਬਹਿਰਾਮ)-ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰੱਖਣ ਵਿਚ ਕੁਸ਼ਤੀ ਅਖਾੜੇ ਵਧੀਆਂ ਰੋਲ ਨਿਭਾਅ ਰਹੇ ਹਨ | ਇਹ ਸ਼ਬਦ ਐਨ. ਆਰ. ਆਈ. ਰਸੋਈ ਬਹੂਆਂ ਦੇ ਮੈਨੇਜਿੰਗ ਡ੍ਰਾਇਕਟਰ ਤਰਸੇਮ ਸਿੰਘ ਥਾਣੇਦਾਰ ਨੇ ਪਹਿਲਵਾਨ ਪਿ੍ਤਪਾਲ ਸਿੰਘ ਚੇਅਰਮੈਨ ਬਾਪੂ ਲਾਲੀ ਦਾਸ ਅਖਾੜਾ ਚੱਕ ਹਕੀਮ ਵਿਖੇ ਆਖੇ | ਉਨ੍ਹਾਂ ਜਿਥੇ ਉਕਤ ਅਖਾੜੇ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਪਿੰਡ ਪੱਧਰ 'ਤੇ ਖੇਡ ਅਖਾੜੇ ਖੋਲ੍ਹਣ ਤਾਂ ਜੋ ਨੌਜਵਾਨ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨ | ਉਪਰੰਤ ਉਕਤ ਅਖਾੜੇ ਦੇ ਚੇਅਰਮੈਨ ਪਿ੍ਤਪਾਲ ਸਿੰਘ ਵਲੋਂ ਥਾਣੇਦਾਰ ਦਾ ਸਿਰੋਪਾਓ ਨਾਲ ਸਨਮਾਨ ਕੀਤਾ | ਅਖਾੜੇ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ, ਰਵਿੰਦਰ ਕੁਮਾਰ, ਐਚ. ਐਸ. ਬਾਓ, ਮੀਕਾ ਪੰਡਵਾਂ, ਬਿੰਦਾ, ਪਰਮਜੀਤ ਸਿੰਘ, ਬਲਬੀਰ ਸਿੰਘ, ਵਿਜੇਪਾਲ ਸਿੰਘ ਤੇਜ਼ੀ, ਮਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਹੋਂ ਨਗਰ ਕੌਂਸਲ ਚੋਣਾਂ 'ਚ ਅਕਾਲੀ-ਬਸਪਾ ਗੱਠਜੋੜ ਦੀ ਵੱਡੀ ਜਿੱਤ ਅਕਾਲੀ-ਬਸਪਾ ਗੱਠਜੋੜ ਨੇ 13 ਸੀਟਾਂ 'ਚੋਂ 11 ਸੀਟਾ... ਅਗਲੀ ਖ਼ਬਰ ਬੈਂਸ ਗੋਤ ਜਠੇਰਿਆਂ ਦਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।