11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਰੈਲ ਮਾਜਰਾ ਵਿਖੇ ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕਾਨਾ ਹੱਕਾਂ ਲਈ ਮਾਲ ਮਹਿਕਮੇ ਵਲੋਂ ਸਰਵੇ ਸ਼ੁਰੂ

ਅਜੀਤ ਡੈਸਕ 28-05-2026
ਕਾਠਗੜ੍ਹ, 27 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਸਰਕਾਰ ਵਲੋਂਾ ਪਿੰਡਾਂ ਦੇ ਲੋਕਾਂ ਨੂੰ ਉਨ•ਾਂ ਦੇ ਘਰਾਂ ਦੇ ਅਸਲ ਮਾਲਕਾਨਾ ਹੱਕ ਦਿਵਾਉਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ 'ਮੇਰਾ ਘਰ, ਮੇਰਾ ਹੱਕ' ਤਹਿਤ ਪਿੰਡ ਰੈਲ ਮਾਜਰਾ ਵਿਖੇ ਮਾਲ ਮਹਿਕਮੇ ਦੀ ਟੀਮ ਵੱਲੋਂ ਵਿਸ਼ੇਸ਼ ਸਰਵੇਖਣ ਕੀਤਾ ਗਿਆ | ਇਸ ਸਰਵੇ ਦੌਰਾਨ ਮਾਲ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਪਟਵਾਰੀਆਂ ਦੀ ਅਗਵਾਈ ਵਿੱਚ ਪਿੰਡ ਦੀ ਲਾਲ ਲਕੀਰ ਦੇ ਅੰਦਰ ਆਉਂਦੇ ਘਰਾਂ ਦੀ ਨਿਸ਼ਾਨਦੇਹੀ ਅਤੇ ਡਰੋਨ ਤੇ ਡਿਜੀਟਲ ਮੈਪਿੰਗ ਪ੍ਰਕਿਰਿਆ ਨੂੰ ਅੱਗੇ ਵਧਾਇਆ ਗਿਆ | ਇਸ ਮੌਕੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਰਵੇ ਦਾ ਮੁੱਖ ਮਕਸਦ ਸਾਲਾਂ ਤੋਂ ਲਾਲ ਲਕੀਰ ਅੰਦਰ ਰਹਿ ਰਹੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਕਾਨੂੰਨੀ ਦਸਤਾਵੇਜ਼ ਮੁਹੱਈਆ ਕਰਵਾਉਣਾ ਹੈ | ਇਸ ਯੋਜਨਾ ਦੇ ਮੁਕੰਮਲ ਹੋਣ ਨਾਲ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦਾ ਮਾਲਕਾਨਾ ਹੱਕ ਮਿਲੇਗਾ, ਜਿਸ ਨਾਲ ਉਹ ਆਪਣੇ ਘਰਾਂ ਤੇ ਬੈਂਕ ਲੋਨ ਲੈ ਸਕਣਗੇ ਅਤੇ ਜਗ੍ਹਾ ਸਬੰਧੀ ਚੱਲਦੇ ਆਪਸੀ ਝਗੜਿਆਂ ਦਾ ਵੀ ਹਮੇਸ਼ਾ ਲਈ ਖ਼ਾਤਮਾ ਹੋਵੇਗਾ | ਇਸ ਸਰਵੇਖਣ ਦੌਰਾਨ ਮਾਲ ਮਹਿਕਮੇ ਦੀ ਟੀਮ ਨੂੰ ਪਿੰਡ ਵਾਸੀਆਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਦੌਲਤ ਰਾਮ, ਨੰਬਰਦਾਰ ਰਾਜ ਕੁਮਾਰ, ਪਟਵਾਰੀ ਮਨਿੰਦਰ ਸਿੰਘ, ਸਮਾਜਸੇਵੀ ਸੱਤਪਾਲ ਸੰਧੂ, ਸੁਖਵਿੰਦਰ ਬਿੰਦੀ, ਰਛਪਾਲ ਸਿੰਘ, ਕੁਲਦੀਪ ਸਿੰਘ, ਮਾਸਟਰ ਸ਼ੇਰ ਜੰਗ ਰਾਣਾ, ਪ੍ਰਵੀਨ ਕੁਮਾਰ, ਚੌਕੀਦਾਰ ਸੁਰਜੀਤ ਸਿੰਘ, ਮਦਨ ਲਾਲ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ | ਹਾਜ਼ਰ ਪਤਵੰਤੇ ਸੱਜਣਾਂ ਅਤੇ ਪੰਚਾਇਤ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਇਸ ਲੋਕ-ਪੱਖੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਪੂਰਨਮਾਸ਼ੀ ਦੇ ਸ਼ੁਭ ਅਵਸਰ 'ਤੇ ਸਾਲਾਨਾ ਸਮਾਗਮ 30 ਨੂੰ - ਚੌਧਰੀ ਓਮਕਾਰ ਨਾਥ ਅਗਲੀ ਖ਼ਬਰ ਸੜਕਾਂ ਦੀਆਂ ਬਰਮਾਂ 'ਤੇ ਨਾਜਾਇਜ਼ ਕਬਜ਼ੇ ਬਣਦੇ ਜਾ ਰਹੇ ਨੇ ਜਾਨਲੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।