09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮਾਨ ਸਰਕਾਰ ਦੇ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਨਾ ਲੈਣ ਦੇ ਵਾਅਦੇ ਪਏ ਖੂਹ 'ਚ

ਅਜੀਤ ਡੈਸਕ 24-05-2026
ਬਲਾਚੌਰ, 23 ਮਈ (ਨਰੇਸ਼ ਧੌਲ)-ਮਾਨ ਸਰਕਾਰ ਵਲੋਂ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਨੂੰ ਅੱਖੋਂ ਪਰੋਖੇ ਕਰਕੇ ਅਧਿਆਪਕਾਂ ਤੋਂ ਵੱਖ-ਵੱਖ ਤਰ੍ਹਾਂ ਦੇ ਗੈਰ ਵਿੱਦਿਅਕ ਕੰਮ ਲਏ ਜਾ ਰਹੇ ਹਨ ਜਿਸ ਕਾਰਨ ਅਧਿਆਪਕ ਵਰਗ 'ਚ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬੀਤੀ 15 ਮਈ ਤੋਂ ਅਧਿਆਪਕਾਂ ਦੀ ਡਿਊਟੀ ਜਨਗਣਨਾ 'ਚ ਲਗਾਈ ਹੋਈ ਹੈ ਜਿਸ ਦੇ ਚੱਲਦਿਆਂ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ | ਲਗਪਗ ਸਾਰੇ ਸਕੂਲਾਂ ਦੇ ਅਧਿਆਪਕ ਜਨਗਣਨਾ ਡਿਊਟੀ 'ਤੇ ਹਨ, ਜਿਸ ਕਾਰਨ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ | ਜਨਗਣਨਾ ਡਿਊਟੀ ਬਾਰੇ ਅਧਿਆਪਕਾਂ ਨੇ ਦੱਸਿਆ ਕਿ ਜਨਗਣਨਾ ਦੇ ਪਹਿਲੇ ਗੇੜ ਵਿਚ ਮਕਾਨਾਂ ਦੀ ਗਿਣਤੀ ਲਈ ਮਕਾਨਾਂ ਦੇ ਨੰਬਰ ਲਗਾਏ ਜਾ ਰਹੇ ਹਨ ਤੇ ਇਕ ਘਰ 'ਚ 34 ਪ੍ਰਸ਼ਨ ਪੁੱਛ ਕੇ ਐਪ ਵਿਚ ਭਰੇ ਜਾ ਰਹੇ ਹਨ | ਇਸ ਤਪਦੀ ਗਰਮੀ ਵਿਚ ਇਹ ਕੰਮ ਬਹੁਤ ਮੁਸ਼ਕਿਲ ਹੈ ਕਿਉਂਕਿ ਬਹੁਤੇ ਅਧਿਆਪਕ ਦੂਰ ਦੁਰਾਡੇ ਤੋਂ ਆਉਂਦੇ ਹਨ ਤੇ ਜੋ ਆਪਣਾ ਕੰਮ ਸ਼ੁਰੂ ਕਰਦੇ ਹਨ ਤਾਂ ਦੁਪਹਿਰ ਹੋ ਜਾਂਦੀ ਹੈ ਜਿਸ ਕਾਰਨ ਲੋਕ ਘਰਾਂ ਦੇ ਗੇਟ ਨਹੀਂ ਖੋਲ੍ਹਦੇ ਤੇ ਉਨ੍ਹਾਂ ਦਾ ਕੰਮ ਕੀੜੀ ਦੀ ਚਾਲ ਵਾਂਗ ਚੱਲ ਰਿਹਾ ਹੈ | ਵਸੋਂ ਤੋਂ ਦੂਰ ਖੇਤਾਂ ਵਿਚ ਮੋਟਰਾਂ ਦੇ ਕਮਰਿਆਂ ਨੂੰ ਵੀ ਨੰਬਰ ਲਗਾਏ ਜਾ ਰਹੇ ਹਨ ਜਿਥੇ ਔਰਤ ਅਧਿਆਪਕਾਂ ਨੂੰ ਇਕੱਲੇ ਇਸ ਕੰਮ ਨੂੰ ਕਰਨ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਹੁ ਗਿਣਤੀ ਔਰਤ ਅਧਿਆਪਕਾਵਾਂ ਆਪਣੇ ਕਿਸੇ ਘਰ ਦੇ ਮੈਂਬਰ ਨੂੰ ਨਾਲ ਲਿਜਾ ਕੇ ਇਹ ਕਾਰਜ ਕਰ ਰਹੀਆਂ ਹਨ | ਇਸ ਡਿਊਟੀ ਦੇ ਚੱਲਦਿਆਂ ਹੀ ਅਧਿਆਪਕਾਂ ਦੀ ਨਗਰ ਕੌਂਸਲ ਚੋਣਾਂ 'ਚ ਵੀ ਜਬਰੀ ਡਿਊਟੀ ਲਗਾ ਦਿੱਤੀ ਗਈ ਹੈ ਜਿਸ ਕਾਰਨ ਅਧਿਆਪਕਾਂ ਵਿਚ ਭਾਰੀ ਰੋਸ ਹੈ |
ਪਿਛਲੀ ਖ਼ਬਰ ਬਿਨਾਂ ਕਿਸੇ ਭੇਦਭਾਵ ਤੇ ਬਿਨਾਂ ਕਿਸੇ ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਵੇ-ਸੂਰਾਪੁਰੀ ਅਗਲੀ ਖ਼ਬਰ ਕੱਲ੍ਹ ਤੱਕ ਹੱਲ ਨਹੀਂ ਨਿਕਲਦਾ ਤਾਂ ਲਾਵਾਂਗੇ ਪੱਕਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।