08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

'ਕੂੜਾ ਸੁੱਟਣਾ ਮਨ੍ਹਾਂ ਹੈ' ਦੇ ਲਗਾਏ ਗਏ ਫਲੈਕਸ ਬੋਰਡ

ਅਜੀਤ ਡੈਸਕ 24-05-2026

ਨਵਾਂਸ਼ਹਿਰ, 23 ਮਈ (ਦੀਦਾਰ ਸਿੰਘ ਸ਼ੇਤਰਾ)-ਮੁਹੱਲਾ ਵਿਕਾਸ ਨਗਰ ਸੇਵਾ ਸੁਸਾਇਟੀ, ਮਾਡਲ ਟਾਊਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵਲੋਂ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਸਫਾਈ ਵਾਸਤੇ ਸੁਚੇਤ ਕਰਨ ਹਿੱਤ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ | ਇਨ੍ਹਾਂ ਸੰਸਥਾਵਾਂ ਵਲੋਂ ਨਵਾਂਸ਼ਹਿਰ ਦੇ ਫੱਟੀ ਬਸਤਾ ਚੌਕ ਤੋਂ ਪਿੰਡ ਸਲੋਹ ਦੇ ਗੇਟ ਤੱਕ ਜਾਂਦੀ ਸੜਕ ਨੂੰ ਕੂੜਾ ਮੁਕਤ ਸੜਕ ਬਣਾਉਣ ਲਈ ਲੋਕਾਂ ਵਿਚ ਜਾਗਿ੍ਤੀ ਪੈਦਾ ਕਰਨ ਹਿੱਤ ਮੁਹਿੰਮ ਵਜੋਂ ਕਿਹਾ ਕਿ ਸਮੂਹ ਮੁਹੱਲਾ ਵਾਸੀਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮੁਹਿੰਮ ਦੀ ਸਫਲਤਾ ਲਈ ਮਹੱਤਵਪੂਰਨ ਯੋਗਦਾਨ ਪਾਉਣ | ਮਾਡਲ ਟਾਊਨ ਦੇ ਬਿਲਕੁਲ ਸਾਹਮਣੇ ਸੜਕ 'ਤੇ ਕੂੜਾ ਸੁੱਟਣ ਤੋਂ ਮਨ੍ਹਾ ਕਰਨ ਦਾ ਫਲੈਕਸ ਬੋਰਡ ਲਗਾਇਆ ਗਿਆ | ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਨੇ ਦੱਸਿਆ ਕਿ ਗਲਤ ਥਾਂ 'ਤੇ ਕੂੜਾ ਸਿੱਟਣ ਵਾਲੇ ਨੂੰ 2000 ਰੁਪਏ ਜੁਰਮਾਨਾ ਤੱਕ ਕੀਤਾ ਜਾਵੇਗਾ | ਨਗਰ ਕੌਂਸਲ ਦੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਹੀ ਆਪੋ ਆਪਣੇ ਘਰਾਂ ਦਾ ਕੂੜਾ ਦਿੱਤਾ ਜਾਵੇਗਾ | ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਸੁੱਟਿਆ ਹੋਇਆ ਕੂੜਾ ਸੜਕਾਂ ਤੋਂ ਤੁਰੰਤ ਚੁਕਾਇਆ ਜਾਵੇ | ਫਲੈਕਸ ਬੋਰਡ ਲਗਾਉਣ ਸਮੇਂ ਰਮੇਸ਼ ਸ਼ਰਮਾ ਪ੍ਰਧਾਨ ਮਾਡਲ ਟਾਊਨ ਵੈਲਫੇਅਰ ਸੁਸਾਇਟੀ, ਜਥੇਦਾਰ ਰੇਸ਼ਮ ਸਿੰਘ ਖਾਲਸਾ ਪ੍ਰਧਾਨ ਵਿਕਾਸ ਨਗਰ ਸੇਵਾ ਸੁਸਾਇਟੀ, ਮੱਖਣ ਪਰਪੱਗਾ, ਕੇਵਲ ਰਾਮ ਸੇਵਾ ਮੁਕਤ ਐਸ. ਡੀ. ਓ., ਜਥੇਦਾਰ ਕੁਲਦੀਪ ਸਿੰਘ ਸਲੋਹ, ਜਸਵੰਤ ਸਿੰਘ ਭੱਟੀ ਵਾਤਾਵਰਣ ਸੰਭਾਲ ਸੇਵਾ ਸੁਸਾਇਟੀ ਵਾਲੇ, ਕਸ਼ਮੀਰ ਸਿੰਘ ਵਿਕਾਸ ਨਗਰ, ਪਰਮਜੀਤ ਸਿੰਘ ਸਿਆਣ, ਰਜਿੰਦਰ ਸਿੰਘ ਸੈਣੀ ਆਦਿ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਜ਼ੋਨ ਨਵਾਂਸ਼ਹਿਰ ਵਲੋਂ ਤਾਂਤਰਿਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਅਗਲੀ ਖ਼ਬਰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਤੇਲ ਦੀਆਂ ਕੀਮਤਾਂ ਵਧਾ ਕੇ ਕੇਂਦਰ ਨੇ ਕਿਸਾਨਾਂ 'ਤੇ ਬੋਝ ਪਾਇਆ-ਸਾਹਦੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।