24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਵੱਡੇ ਫਰਕ ਨਾਲ ਜਿੱਤਣਗੇ-ਚੇਤਲੀ

ਅਜੀਤ ਡੈਸਕ 23-05-2026
ਬੰਗਾ, 22 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਬਜਰਵਰ ਅਰੁਣ ਚੇਤਲੀ ਨੇ ਬੰਗਾ ਦੇ ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਪੰਮਾ ਦੇ ਦਫਤਰ ਵਿਚ ਆ ਕੇ ਮੀਟਿੰਗ ਕੀਤੀ | ਵੋਟਾਂ ਦਾ ਹਾਲ ਚਾਲ ਜਾਣਿਆ | ਵਾਰਡ 'ਚ ਜਾ ਕੇ ਕੀਤੀ ਇਸ ਮੀਟਿੰਗ 'ਚ ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਭੇਜੋ ਤਾਂ ਕਿ ਇਸ ਸ਼ਹਿਰ ਦਾ ਵਿਕਾਸ ਹੋ ਸਕੇ | ਉਮੀਦਵਾਰ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਅੱਜ ਬੰਗਾ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ, ਹਰ ਗਲੀ ਵਿਚ ਕੂੜਾ ਕਚਰਾ ਭਰਿਆ ਪਿਆ ਹੈ, ਜਿਸ ਨਾਲ ਲੋਕਾਂ ਤੇ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ | ਉਹ ਬੀਮਾਰੀਆਂ ਦੇ ਡਰ ਹੇਠ ਜਿਊਣ ਲਈ ਮਜ਼ਬੂਰ ਹਨ | ਮੁਹੱਲੇ ਵਿਚ ਗਲੀਆਂ ਨਾਲੀਆਂ ਟੁੱਟੀਆਂ ਪਈਆਂ ਹਨ | ਬਰਸਾਤ ਦੇ ਮੌਸਮ ਵਿਚ ਗਲੀਆਂ ਵਿਚ ਪਾਣੀ ਖੜ੍ਹਾ ਰਹਿੰਦਾ ਹੈ | ਪਿਛਲੇ ਕੌਂਸਲਰਾਂ ਨੇ ਵਾਰਡ ਵੱਲ੍ਹ ਬਿਲਕੁਲ ਧਿਆਨ ਨਹੀਂ ਦਿੱਤਾ | ਵੋਟਾਂ ਨਾਲ ਜਿੱਤਣ ਤੋਂ ਬਾਅਦ ਮੁੜ ਕੇ ਮੁਹੱਲਾ ਨਿਵਾਸੀਆਂ ਦਾ ਹਾਲ ਚਾਲ ਤਾਂ ਕੀ ਪੁੱਛਣਾ ਸੀ ਮੁੜ ਕੇ ਮਿਲੇ ਵੀ ਨਹੀਂ | ਪੰਮਾ ਨੇ ਕਿਹਾ ਉਨ੍ਹਾਂ ਨੂੰ ਇਕ ਮੌਕਾ ਦਿਓ ਤਾਂ ਕਿ ਉਹ ਆਪਣੇ ਵਾਰਡ ਦਾ ਵਿਕਾਸ ਕਰਵਾ ਸਕਣ | ਇਸ ਮੌਕੇ ਜ਼ਿਲ੍ਹਾ ਅਬਜ਼ਰਵਰ ਅਰੁਣ ਚੇਤਲੀ, ਸਤਨਾਮ ਸਿੰਘ ਲਾਦੀਆਂ, ਹਰਪ੍ਰੀਤ ਸਿੰਘ ਖਾਰਾ, ਹਰਦੀਪ ਦੀਪਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਊਾਟ ਲਰਨਿੰਗ ਜੂਨੀਅਰ ਸਕੂਲ ਵਿਖੇ ਪੂਲ ਪਾਰਟੀ ਕਰਵਾਈ ਅਗਲੀ ਖ਼ਬਰ ਵਿਧਾਇਕ ਡਾ. ਨਛੱਤਰ ਪਾਲ ਵਲੋਂ ਮੋਨਿਕਾ ਰਾਣੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।