24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਗਰ ਕੌਂਸਲ ਚੋਣਾਂ 'ਚ ਵੋਟਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ-ਭਾਰਟਾ

ਅਜੀਤ ਡੈਸਕ 23-05-2026
ਨਵਾਂਸ਼ਹਿਰ, 22 ਮਈ (ਹਰਮਿੰਦਰ ਸਿੰਘ ਪਿੰਟੂ)-ਪੂਰੇ ਪੰਜਾਬ ਅੰਦਰ ਨਗਰ ਕੌਂਸਲ ਚੋਣਾਂ ਹੋ ਰਹੀਆਂ ਹਨ ਜਿਸ ਦੇ ਚਲਦਿਆਂ ਹਰੇਕ ਉਮੀਦਵਾਰ ਆਪਣਾ ਪੂਰਾ ਜ਼ੋਰ ਲਗਾ ਰਿਹਾ ਹੈ | ਪਰ ਵੋਟਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੇ ਤੇ ਕੰਮ ਕਰਨ ਵਾਲੇ ਉਮੀਦਵਾਰ ਨੂੰ ਹੀ ਵੋਟ ਪਾਵੇ | ਇਹ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵੀ ਕੁਲਵਿੰਦਰ ਸਿੰਘ ਭਾਰਟਾ ਨੇ ਦੱਸਿਆ ਕਿ ਲੋਕ ਮੁਹੱਲੇ ਦੇ ਵਿਕਾਸ ਲਈ ਕੌਂਸਲਰ ਨੂੰ ਚੁਣਦੇ ਹਨ ਜੋ ਕਿ ਪੰਜ ਸਾਲ ਕੌਂਸਲਰ ਰਹਿੰਦਾ ਹੈ | ਉਸ ਨੂੰ ਹੀ ਵੋਟ ਪਾਈ ਜਾਵੇ ਜੋ ਉਨ੍ਹਾਂ ਦੇ ਮੁਹੱਲੇ ਦਾ ਵਿਕਾਸ ਕਰਾ ਸਕੇ ਅਤੇ ਲੋੜ ਪੈਣ 'ਤੇ ਹਮੇਸ਼ਾ ਹਾਜ਼ਰ ਰਹੇ | ਭਾਰਟਾ ਨੇ ਕਿਹਾ ਕਿ ਬਗੈਰ ਕਿਸੇ ਡਰ ਭੈਅ ਤੇ ਲਾਲਚ ਤੋਂ ਵੋਟ ਦਾ ਇਸਤੇਮਾਲ ਕੀਤਾ ਜਾਵੇ |
ਪਿਛਲੀ ਖ਼ਬਰ ਵਿਧਾਇਕ ਡਾ. ਨਛੱਤਰ ਪਾਲ ਵਲੋਂ ਮੋਨਿਕਾ ਰਾਣੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ 18ਵੀਂ ਬਰਸੀ 'ਤੇ ਵਿਸ਼ੇਸ਼- ਸਮਾਜ ਸੇਵੀ ਬਾਬੂ ਮੇਲਾ ਰਾਮ ਭੂੰਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।