25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਅੱਤ ਦੀ ਗਰਮੀ ਦੇ ਚਲਦੇ ਆਪਣੀ ਸਿਹਤ ਦਾ ਰੱਖੋ ਖਾਸ ਧਿਆਨ-ਡਾ. ਸੰਧੂ

ਅਜੀਤ ਡੈਸਕ 23-05-2026
ਨਵਾਂਸ਼ਹਿਰ, 22 ਮਈ (ਹਰਮਿੰਦਰ ਸਿੰਘ ਪਿੰਟੂ)-ਪੂਰੇ ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ | ਲੋੜ ਪੈਣ 'ਤੇ ਹੀ ਘਰ ਤੋਂ ਬਾਹਰ ਜਾਓ ਕਿਉਂਕਿ ਮੌਸਮ ਵਿਭਾਗ ਨੇ ਵੀ ਯੈਲੋ ਅਲਅਰਟ ਜਾਰੀ ਕੀਤਾ ਹੋਇਆ ਹੈ | ਸੋ ਇਸ ਲਈ ਆਪਣੀ ਸਿਹਤ ਦਾ ਖਾਸ ਖਿਆਲ ਰੱਖੋ | ਇਹ ਪ੍ਰਗਟਾਵਾ ਕਰਦੇ ਹੋਏ ਡਾ. ਜੋਤਨਿੰਦਰ ਸਿੰਘ ਸੰਧੂ ਤੇ ਡਾ. ਗੁਰਜੋਤ ਕੌਰ ਸੰਧੂ ਨੇ ਦੱਸਿਆ ਕਿ ਬਾਹਰ ਵਾਲੇ ਖਾਣੇ ਜਿਵੇਂ ਜੰਕ ਫੂਡ ਖਾਣ ਤੋਂ ਪ੍ਰਹੇਜ਼ ਕਰੋ | ਗੁਣਗੁਨਾ ਤੇ ਤਰਲ ਪਦਾਰਥਾਂ ਦਾ ਸੇਵਨ ਕਰੋ ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰੋ, ਤਲਿਆ ਭੋਜਨ ਬਿਲਕੁਲ ਨਾ ਖਾਓ | ਬਿਮਾਰ ਹੋਣ ਦੀ ਸੂਰਤ ਵਿਚ ਤੁਰੰਤ ਚੰਗੇ ਡਾਕਟਰ ਦੀ ਸਲਾਹ ਲਓ | ਇਸੇ ਪ੍ਰਕਾਰ ਸਕਿਨ ਦੇ ਮਾਹਿਰ ਡਾਕਟਰ ਗੁਰਜੋਤ ਕੌਰ ਸੰਧੂ ਨੇ ਵੀ ਅਪੀਲ ਕੀਤੀ ਕਿ ਆਪਣੀ ਸਕਿਨ ਦਾ ਖਾਸ ਖਿਆਲ ਰੱਖੋ | ਲੋੜ ਅਨੁਸਾਰ ਡਾਕਟਰ ਦੀ ਸਲਾਹ ਅਨੁਸਾਰ ਮੂੰਹ 'ਤੇ ਕਰੀਮ ਲਗਾਓ | ਰਾਤ ਸਮੇਂ ਗੁਨ-ਗੁਨੇ ਪਾਣੀ ਨਾਲ ਆਪਣਾ ਮੂੰਹ ਧੋਵੋ ਪੂਰੀਆਂ ਬਾਂਹਾਂ ਦੇ ਕੱਪੜੇ ਪਾਓ ਤੇ ਧੁੱਪ ਵਿਚ ਜਾਣ ਸਮੇ ਐਨਕ ਜ਼ਰੂਰ ਲਗਾਓ |
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੱਲ੍ਹ ਨਵਾਂਸ਼ਹਿਰ ਦੇ ਵਾਰਡਾਂ 'ਚ... ਅਗਲੀ ਖ਼ਬਰ ਸਹੂਲਤਾਂ ਤੋਂ ਵਾਂਝੇ ਬੱਸ ਅੱਡੇ ਵਿਖੇ ਸਵਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।