09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਚੈਰੀਟੇਬਲ ਹਸਪਤਾਲ ਪਠਲਾਵਾ 'ਚ ਡਾਕਟਰ ਅਨੰਦ ਨੇ ਅਹੁਦਾ ਸੰਭਾਲਿਆ

ਅਜੀਤ ਡੈਸਕ 17-05-2026
ਬੰਗਾ, 16 ਮਈ (ਕਰਮ ਲਧਾਣਾ)-ਇਸ ਹਲਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਇਸ ਬਲਾਕ ਦੇ ਪਿੰਡ ਪਠਲਾਵਾ ਵਿਖੇ ਸਥਿਤ ਸੰਤ ਬਾਬਾ ਘਨੱਯਾ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਹਰਮਨ ਪਿਆਰੇ ਡਾ. ਸਤੀਸ਼ ਅਨੰਦ ਡੀ. ਐਚ. ਐਮ. ਐਸ. ਹੋਮੀਓਪੈਥੀ ਮਾਹਿਰ ਨੇ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਹਸਪਤਾਲ ਟਰੱਸਟ ਦੇ ਪ੍ਰਧਾਨ ਹਰਪਾਲ ਸਿੰਘ ਸਾਬਕਾ ਸਰਪੰਚ ਪਠਲਾਵਾ ਨੇ ਦੱਸਿਆ ਕਿ ਉਹ ਵਿਦੇਸ਼ ਦੌਰੇ 'ਤੇ ਸਿਖਲਾਈ ਲਈ ਗਏ ਸਨ | ਹੁਣ ਉਹ ਪਰਤ ਆਏ ਹਨ ਤੇ ਆਪਣੀਆਂ ਮਾਹਿਰ ਸੇਵਾਵਾਂ ਦੇਣ ਲਈ ਤਤਪਰ ਹਨ | ਇਸ ਮੌਕੇ ਇਲਾਕੇ ਦੇ ਹਰਮਨ ਪਿਆਰੇ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਤੇ ਜਸਪਾਲ ਸਿੰਘ ਜਗੈਤ ਯੂ. ਐਸ. ਏ. ਸੇਠਾਂ ਦੇ ਵੀ ਹਾਜ਼ਰ ਸਨ | ਇਸ ਮੌਕੇ ਪੱਲੀ ਝਿੱਕੀ ਨੇ ਇਸ ਅਦਾਰੇ ਵਲੋਂ ਨਿਭਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਹਸਪਤਾਲ ਦੇ ਹੋਰ ਸਟਾਫ਼ ਵਿਚ ਸ਼ਾਮਲ ਡਾ. ਵਰਿੰਦਰ ਕੁਮਾਰ ਸ਼ਰਮਾ, ਰਵੀ ਕੁਮਾਰ ਲੈਬ ਟੈਕਨੀਸ਼ੀਅਨ, ਮੈਡਮ ਨਿਸ਼ਾ ਬੀ. ਐਸ. ਸੀ. ਨਰਸਿੰਗ ਆਦਿ ਸਟਾਫ ਮੈਂਬਰਾਨ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਵਿਭਾਗ ਮੁਕੰਦਪੁਰ ਸਟਾਫ਼ ਨੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਅਗਲੀ ਖ਼ਬਰ ਕਟਾਰੀਆਂ ਮੰਡੀ 'ਚੋਂ ਕਣਕ ਦੀ ਚੁਕਾਈ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।