09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਟਾਰੀਆਂ ਮੰਡੀ 'ਚੋਂ ਕਣਕ ਦੀ ਚੁਕਾਈ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ

ਅਜੀਤ ਡੈਸਕ 17-05-2026
ਕਟਾਰੀਆਂ, 16 ਮਈ (ਪ੍ਰੇਮੀ ਸੰਧਵਾਂ)–ਮਕਸੂਦਪੁਰ ਤੇ ਕਟਾਰੀਆਂ ਦਾਣਾ ਮੰਡੀ 'ਚੋਂ ਕਣਕ ਦੀ ਚੁਕਾਈ ਦਾ ਕੰਮ ਤੇਜ਼ ਨਾ ਹੋਣ ਕਰਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਗੋਗੀ ਸੰਧੂ, ਪ੍ਰਸਿੱਧ ਆੜ੍ਹਤੀ ਗੁਰਵਿੰਦਰ ਸਿੰਘ ਭੋਗਲ, ਸਾਬਕਾ ਚੇਅਰਮੈਨ ਬਲਦੇਵ ਸਿੰਘ ਮਕਸੂਦਪੁਰ, ਮੁਨੀਮ ਨਰੰਜਣ ਦਾਸ, ਆੜ੍ਹਤੀ ਸਤਪਾਲ ਅਰੋੜਾ, ਪ੍ਰੇਮ ਕੁਮਾਰ ਅਰੋੜਾ, ਆੜ੍ਹਤੀ ਰਾਮ ਕਿਸ਼ਨ, ਹਰਜੀਤ ਸਿੰਘ ਸੰਧੂ, ਹਰਭਜਨ ਸਿੰਘ ਭਰੋਲੀ ਆਦਿ ਆੜ੍ਹਤੀਆਂ ਤੋਂ ਬਿਨਾ ਮਜ਼ਦੂਰਾਂ ਨੇ ਕਿਸਾਨ ਆਗੂ ਜਥੇ. ਦਵਿੰਦਰ ਸਿੰਘ ਸੰਧੂ ਸੰਧਵਾਂ ਦੀ ਅਗਵਾਈ 'ਚ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਕਿਹਾ ਸੀ ਕਿ ਜੇਕਰ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਦਾ ਕੰਮ ਵੇਲੇ ਸਿਰ ਨਾ ਖਤਮ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵਲੋਂ ਬਹਿਰਾਮ ਟੋਲ ਪਲਾਜ਼ਾ 'ਤੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਦਿੱਤਾ ਜਾਵੇਗਾ | ਕਿਸਾਨ ਆਗੂਆਂ ਦੀ ਚਿਤਾਵਨੀ ਨੂੰ ਮੁੱਖ ਰੱਖਦਿਆਂ ਸਰਕਾਰ ਵਲੋਂ ਮੰਡੀਆਂ 'ਚੋਂ ਕਣਕ ਦੀ ਚੁਕਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ, ਜਿਸ ਨਾਲ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਸੁੱਖ ਦਾ ਸਾਹ ਲਿਆ | ਕਿਸਾਨ ਆਗੂ ਦਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਮਕਸੂਦਪੁਰ, ਸਤਪਾਲ ਅਰੋੜਾ, ਪ੍ਰੇਮ ਕੁਮਾਰ ਅਰੋੜਾ, ਹਰਭਜਨ ਸਿੰਘ ਭਰੋਲੀ, ਮੁਨੀਮ ਨਰੰਜਣ ਦਾਸ ਅਤੇ ਆੜ੍ਹਤੀ ਗੁਰਵਿੰਦਰ ਸਿੰਘ ਭੋਗਲ ਨੇ ਮੰਡੀਆਂ 'ਚੋਂ ਕਣਕ ਦੀ ਚੁਕਾਈ ਦਾ ਕੰਮ ਤੇਜ਼ ਹੋਣ 'ਤੇ ਸਰਕਾਰ ਨੂੰ ਕਣਕ ਤੇ ਝੋਨੇ ਦੇ ਸੀਜਨ ਦੇ ਮੱਦੇਨਜ਼ਰ ਪਹਿਲਾਂ ਹੀ ਚੁਕਾਈ ਦੇ ਕੰਮ ਮੁਕੰਮਲ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ |
ਪਿਛਲੀ ਖ਼ਬਰ ਚੈਰੀਟੇਬਲ ਹਸਪਤਾਲ ਪਠਲਾਵਾ 'ਚ ਡਾਕਟਰ ਅਨੰਦ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਸੂਰਾਪੁਰ ਸਕੂਲ ਵਿਖੇ ਰਾਸ਼ਟਰੀ ਡੇਂਗੂ ਦਿਵਸ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।