08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੰਜਾਬ ਸਰਕਾਰ ਮਸੀਹ ਭਾਈਚਾਰੇ ਦੀਆ ਮੰਗਾਂ ਵੱਲ ਦੇਵੇ ਧਿਆਨ-ਜਸਵਿੰਦਰ ਜੱਸੀ

ਅਜੀਤ ਡੈਸਕ 17-05-2026
ਰਾਹੋਂ, 16 ਮਈ (ਉਂਕਾਰ ਸਿੰਘ ਰਾਠੋਰ)-ਪੰਜਾਬ ਮਸੀਹ ਏਕਤਾ ਫ਼ਰੰਟ ਦੀ ਮੀਟਿੰਗ ਰਾਹੋਂ ਵਿਖੇ ਫ਼ਰੰਟ ਦੇ ਸੈਕਟਰੀ ਪਾਸਟਰ ਬਖ਼ਸ਼ੀਸ਼ ਦੀ ਅਗਵਾਈ ਵਿਚ ਉਨ੍ਹਾਂ ਦੇ ਚਰਚ ਵਿਚ ਹੋਈ ਅਤੇ ਫ਼ਰੰਟ ਦੇ ਪੰਜਾਬ ਪ੍ਰਧਾਨ ਜਸਵਿੰਦਰ ਜੱਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਫ਼ਰੰਟ ਦੇ ਪੰਜਾਬ ਪ੍ਰਧਾਨ ਜਸਵਿੰਦਰ ਜੱਸੀ ਨੇ ਕਿਹਾ ਕਿ ਆਜ਼ਾਦੀ ਦੇ ਕਈ ਸਾਲਾਂ ਬਾਅਦ ਵੀ ਮਸੀਹ ਭਾਈਚਾਰੇ ਨੂੰ ਉਸਦੇ ਬਣਦੇ ਹੱਕ ਨਹੀਂ ਮਿਲ਼ੇ | ਪਿਛਲੇ ਕਈ ਸਾਲਾਂ ਤੋਂ ਨਵਾਂਸ਼ਹਿਰ ਜ਼ਿਲ੍ਹੇ ਦੇ ਅੰਦਰ ਮਸੀਹ ਭਾਈਚਾਰੇ ਦੀ ਕਬਰਸਤਾਨ ਦੀ ਮੰਗ ਹੈ, ਜਿਹੜੀ ਅੱਜ ਤੱਕ ਪੂਰੀ ਨਹੀਂ ਹੋਈ | ਸਮੇਂ-ਸਮੇਂ 'ਤੇ ਜ਼ਿਲੇ੍ਹ ਦੇ ਡੀ. ਸੀ. ਤੇ ਐਸ. ਡੀ. ਐਮ. ਨੂੰ ਮੰਗ-ਪੱਤਰ ਦਿੱਤੇ ਗਏ, ਪਰ ਪ੍ਰਸ਼ਾਸਨ ਵਲੋਂ ਇਸ ਮੰਗ ਨੂੰ ਅਣਗੌਲਿਆ ਕੀਤਾ ਜਾਂਦਾ ਹੈ | ਇਸ ਮੌਕੇ ਜਸਵਿੰਦਰ ਜੱਸੀ ਨੇ ਕਿਹਾ ਕਿ ਜੇਕਰ ਜ਼ਿਲੇ੍ਹ ਦੇ ਅੰਦਰ ਮਸੀਹ ਕਬਰਸਤਾਨ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਇਸ ਦੌਰਾਨ ਜੇ ਕਿਸੇ ਮਸੀਹੀ ਦੀ ਕੁਦਰਤੀ ਤੌਰ 'ਤੇ ਮੌਤ ਹੋ ਜਾਂਦੀ ਹੈ ਤਾਂ ਮਸੀਹ ਭਾਈਚਾਰੇ ਵਲੋਂ ਮਿ੍ਤਕ ਦੇਹ ਨੂੰ ਸੜਕ ਵਿਚ ਰੱਖ ਕੇ ਰੋਡ ਜਾਮ ਕੀਤਾ ਜਾਵੇਗਾ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਚੇਅਰਮੈਨ ਪਾਸਟਰ ਰਵੀ, ਵਾਇਸ ਪ੍ਰਧਾਨ ਪਾਸਟਰ ਮੋਹਨ ਲਾਲ, ਵਿਜੈ, ਸੋਮਨਾਥ, ਮੰਗੀ, ਬਲਵੀਰ ਕੌਰ, ਮਨਜੀਤ, ਡੈਨੀਅਲ ਮਸੀਹ, ਰਿਬਕਾ ਮਸੀਹ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਨਵਜੋਤ ਪਬਲਿਕ ਹਾਈ ਸਕੂਲ ਬਲਾਚੌਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਪੋਜੇਵਾਲ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।